ਕਰਜ਼ਾ ਮੁਆਫੀ ਲਈ ਅੰਨਦਾਤੇ ਨੇ ਕੀਤੀ ਭੁੱਖ ਹੜਤਾਲ

Sunday, Jun 10, 2018 - 01:27 PM (IST)

ਕਰਜ਼ਾ ਮੁਆਫੀ ਲਈ ਅੰਨਦਾਤੇ ਨੇ ਕੀਤੀ ਭੁੱਖ ਹੜਤਾਲ

ਭਵਾਨੀਗੜ੍ਹ (ਅੱਤਰੀ) — ਪਿੰਡ ਕਾਕੜਾ ਵਿਖੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੱਦੇ 'ਤੇ ਬਨੂੜ ਦੇ ਸਮੂਹ ਕਿਸਾਨਾਂ ਨੇ ਇਕ ਦਿਨਾਂ ਭੁੱਖ ਹੜਤਾਲ 'ਤੇ ਬੈਠ ਕੇ ਰੋਸ ਮੁਜ਼ਾਹਰਾ ਕੀਤਾ। ਕਿਸਾਨਾਂ ਨੇ ਮੰਗ ਕੀਤੀ ਕਿ ਸਾਰੇ ਕਿਸਾਨਾਂ ਦੇ ਕਰਜ਼ੇ 'ਤੇ ਲੀਕ ਮਾਰੀ ਜਾਵੇ ਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਤਿੱਖਾ ਸੰਘਰਸ਼ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਕਰਨੈਲ ਸਿੰਘ ਕਾਕੜਾ, ਕਸ਼ਮੀਰ ਸਿੰਘ ਕਾਕੜਾ, ਸੁਰਜੀਤ ਸਿੰਘ, ਨਾਹਰ ਸਿੰਘ ਆਦਿ ਹਾਜ਼ਰ ਸਨ।


Related News