ਭਾਰਤੀ ਕਿਸਾਨ ਯੂਨੀਅਨ ਨੇ ਦਿੱਤਾ ਮੰਗ-ਪੱਤਰ

Thursday, Oct 05, 2017 - 07:59 AM (IST)

ਭਾਰਤੀ ਕਿਸਾਨ ਯੂਨੀਅਨ ਨੇ ਦਿੱਤਾ ਮੰਗ-ਪੱਤਰ

ਫਤਿਹਗੜ੍ਹ ਸਾਹਿਬ, (ਜੱਜੀ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲਾ ਫਤਿਹਗੜ੍ਹ ਸਾਹਿਬ ਵੱਲੋਂ ਪ੍ਰਧਾਨ ਗੁਰਮੀਤ ਸਿੰਘ ਰੁੜਕੀ ਅਤੇ ਸੁਰਿੰਦਰ ਸਿੰਘ ਲੁਹਾਰੀ ਦੀ ਅਗਵਾਈ 'ਚ ਇਕ ਮੰਗ-ਪੱਤਰ ਸਹਾਇਕ ਕਮਿਸ਼ਨਰ ਜਨਰਲ ਅਨੰਦ ਸਾਗਰ ਸ਼ਰਮਾ ਨੂੰ ਦਿੱਤਾ ਗਿਆ।
   ਉਨ੍ਹਾਂ ਮੰਗ ਕੀਤੀ ਕਿ ਪਿਛਲੇ ਸੀਜ਼ਨ 'ਚ ਆਲੂ, ਗੰਨੇ ਅਤੇ ਸੂਰਜਮੁਖੀ ਦੀ ਬੇਕਦਰੀ ਹੋਈ, ਜਿਸ ਦੀ ਘੱਟੋ-ਘੱਟ ਸਹਾਇਕ ਕੀਮਤ ਨਹੀਂ ਦਿੱਤੀ ਗਈ ਅਤੇ ਇਸ ਸੀਜ਼ਨ 'ਚ ਨਰਮੇ ਨੂੰ ਚਿੱਟੀ ਮੱਖੀ ਨੇ ਬਰਬਾਦ ਕੀਤਾ ਅਤੇ ਹੁਣ ਉਸ ਦੀ ਖਰੀਦ ਐੱਮ. ਐੱਸ. ਪੀ. 'ਤੇ ਨਹੀਂ ਕੀਤੀ ਜਾ ਰਹੀ। ਨਰਮੇ ਦੀ ਖਰੀਦ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਨੂੰ ਕਹਿ ਕੇ ਘੱਟੋ-ਘੱਟ ਸਹਾਇਕ ਕੀਮਤ 'ਤੇ ਯਕੀਨੀ ਬਣਾਈ ਜਾਵੇ, ਬਾਸਮਤੀ ਦੀ ਸਰਕਾਰੀ ਖਰੀਦ ਯਕੀਨੀ ਬਣਾਈ ਜਾਵੇ ਅਤੇ ਇਸ ਦਾ ਰੇਟ 4 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਜਾਵੇ, ਝੋਨੇ ਦੀ ਨਮੀ ਲੇਟ ਹੋਈਆਂ ਬਰਸਾਤਾਂ ਹੋਣ ਕਾਰਨ 20 ਤੋਂ 21 ਫੀਸਦੀ ਕੀਤੀ ਜਾਵੇ, ਵਾਟਰ ਸੈੱਸ ਜੋ 200 ਰੁਪਏ ਪ੍ਰਤੀ ਏਕੜ ਚਾਰਜ ਕੀਤਾ ਜਾ ਰਿਹਾ ਹੈ, ਨੂੰ ਆਪਣੇ ਕੀਤੇ ਵਾਅਦੇ ਅਨੁਸਾਰ ਵਾਪਸ ਕੀਤਾ ਜਾਵੇ, ਨਵੇਂ ਕੁਨੈਕਸ਼ਨਾਂ 'ਤੇ ਮੀਟਰ ਲਾਉਣ ਸਬੰਧੀ ਵੀ ਆਪਣਾ ਵਾਅਦਾ ਪੂਰਾ ਕੀਤਾ ਜਾਵੇ, ਆਵਾਰਾ ਪਸ਼ੂਆਂ ਦੇ ਯੋਗ ਪ੍ਰਬੰਧ ਕੀਤੇ ਜਾਣ, ਜੋ ਕਿ ਕਿਸਾਨਾਂ ਦੀ ਫਸਲ ਦਾ ਨੁਕਸਾਨ ਅਤੇ ਸੜਕੀ ਆਵਾਜਾਈ 'ਚ ਹਾਦਸਿਆਂ ਦਾ ਕਾਰਨ ਬਣਦੇ ਹਨ, ਗੰਨੇ ਦਾ ਰਹਿੰਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ।  ਇਸ ਮੌਕੇ ਦਲੀਪ ਸਿੰਘ ਰੁੜਕੀ, ਬਲਦੇਵ ਸਿੰਘ ਮੁੱਲਾਂਪੁਰ ਪ੍ਰਧਾਨ ਬਲਾਕ ਸਰਹਿੰਦ, ਸਾਧੂ ਸਿੰਘ ਚਤਰਪੁਰਾ, ਜਗਤਾਰ ਸਿੰਘ ਜਲਾਲਪੁਰ, ਪ੍ਰਕਾਸ਼ ਸਿੰਘ ਬੱਬਲ, ਬਲਵੀਰ ਸਿੰਘ ਮੁੱਲਾਂਪੁਰ, ਸੁੱਚਾ ਸਿੰਘ, ਨਾਜਰ ਸਿੰਘ ਰੁੜਕੀ ਆਦਿ ਹਾਜ਼ਰ ਸਨ।


Related News