'ਦਾਖਾ' ਹਾਰਨ ਤੋਂ ਬਾਅਦ ਆਸ਼ੂ ਨੇ ਮੰਨੀਆਂ ਗਲਤੀਆਂ, ਦੱਸਿਆ ਹਾਰ ਦਾ ਕਾਰਨ (ਵੀਡੀਓ)
Friday, Oct 25, 2019 - 02:24 PM (IST)
ਦਾਖਾ (ਨਰਿੰਦਰ) : ਦਾਖਾ ਵਿਧਾਨ ਸਭਾ 'ਚ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਇਆਲੀ ਨੇ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੂੰ ਹਰਾ ਦਿੱਤਾ। ਇਸ ਹਾਰ ਦੇ ਕਾਰਨ ਦੱਸਦਿਆਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਚੋਣ ਪ੍ਰਚਾਰ 'ਚ ਕਮੀ ਰਹਿਣ ਕਾਰਨ ਕੈਪਟਨ ਸੰਦੀਪ ਸੰਧੂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਪਰ ਫਿਰ ਵੀ 28 ਤੋਂ 52 ਹਜ਼ਾਰ ਵੋਟਾਂ 'ਤੇ ਪੁੱਜਣਾ ਵੀ ਇਕ ਵੱਡੀ ਉਪਲੱਬਧੀ ਹੈ। ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਕਾਂਗਰਸ ਪਾਰਟੀ ਦਾਖਾ ਦੇ ਲੋਕਾਂ ਨਾਲ ਭਾਈਚਾਰਾ ਵਧਾਵੇਗੀ। ਉਨ੍ਹਾਂ ਕਿਹਾ ਕਿ ਵੋਟਾਂ ਦੌਰਾਨ ਜਿਹੜੀਆਂ ਕਮੀਆਂ ਰਹਿ ਗਈਆਂ ਹਨ, ਉਨ੍ਹਾਂ ਨੂੰ ਜਲਦ ਦੂਰ ਕਰ ਲਿਆ ਜਾਵੇਗਾ।