ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਨੂੰ ਮਿਲਿਆ ਸ੍ਰੀ ਮੁਕਤਸਰ ਸਾਹਿਬ ’ਚ ਸਮਰਥਨ
Friday, Mar 26, 2021 - 05:46 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ,ਕੁਲਦੀਪ ਰਿਣੀ, ਰਾਜ ਖੁਰਾਣਾ) : ਖ਼ੇਤੀ ਕਾਨੂੰਨਾਂ ਦੇ ਵਿਰੋਧ ’ਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਸ਼ੁੱਕਰਵਾਰ ਦੀ ਸਵੇਰ ਸ੍ਰੀ ਮੁਕਤਸਰ ਸ਼ਹਿਰ ’ਚ ਸਮਰਥਨ ਮਿਲਿਆ ਨਜਰ ਆ ਰਿਹਾ ਸੀ। ਦੁਕਾਨਦਾਰਾਂ ਵੱਲੋਂ ਕਿਸਾਨਾਂ ਦੇ ਸਰਮਥਨ ’ਚ ਦੁਕਾਨਾਂ ਬੰਦ ਰੱਖੀਆਂ ਗਈਆਂ ਅਤੇ ਸ਼ਹਿਰ ਦੇ ਸਾਰੇ ਹੀ ਬਾਜ਼ਾਰ ਬੰਦ ਨਜ਼ਰ ਆ ਰਹੇ ਸਨ ਪਰ ਮਲੋਟ ਰੋਡ ’ਤੇ ਸ਼ਰਾਬ ਠੇਕਾ ਖੁੱਲਿ੍ਹਆ ਨਜ਼ਰ ਆ ਰਿਹਾ ਸੀ।
ਇਹ ਵੀ ਪੜ੍ਹੋ : ਕਿਸਾਨਾਂ ਨੇ ਕਾਹਲਾਂਵਾਲੀ ਚੌਕ ‘ਚ ਲਾਇਆ ਧਰਨਾ, ਡੇਰਾ ਬਾਬਾ ਨਾਨਕ ਮੁਕੰਮਲ ਬੰਦ
ਸ਼ਾਇਦ ਸ਼ਰਾਬ ਠੇਕੇਦਾਰਾਂ ਨੂੰ ਭਾਰਤ ਬੰਦ ਅਤੇ ਕਿਸਾਨਾਂ ਦੇ ਸੰਘਰਸ਼ ਤੋਂ ਕੁੱਝ ਲੈਣਾ-ਦੇਣਾ ਨਹੀਂ। ਉਧੱਰ, ਬੰਦ ਦੇ ਚਲਦਿਆਂ ਸੜਕਾਂ ’ਤੇ ਆਮ ਦਿਨਾਂ ਵਾਂਗ ਭੀੜ ਤਾਂ ਨਜ਼ਰ ਨਹੀਂ ਆਈ ਪਰ ਵਾਹਨਾਂ ’ਤੇ ਆਉਂਦੇ-ਜਾਂਦੇ ਲੋਕ ਜ਼ਰੂਰ ਨਜ਼ਰ ਆ ਰਹੇ ਸਨ। ਸ਼ਹਿਰ ਦੇ ਕੋਟਕਪੂਰਾ ਚੌਕ, ਬਠਿੰਡਾ ਰੋਡ, ਮਲੋਟ ਰੋਡ ਸਮੇਤ ਹੋਰ ਮੁੱਖ ਬਾਜ਼ਾਰਾਂ ’ਚ ਜਿੱਥੇ ਅਕਸਰ ਭੀੜ ਤੇ ਚਹਿਲ-ਪਹਿਲ ਲੱਗੀ ਰਹਿੰਦੀ ਸੀ, ਅੱਜ ਉਨ੍ਹਾਂ ਬਾਜ਼ਾਰਾਂ ਅਤੇ ਸੜਕਾਂ ’ਤੇ ਸੰਨਾਟਾ ਪਸਰਿਆ ਹੀ ਦਿਖਾਈ ਦੇ ਰਿਹਾ ਸੀ।
ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਲੰਬੇਂ ਕਿਸਾਨਾਂ ਦਾ ਸੰਘਰਸ਼ ਚੱਲਦਾ ਆ ਰਿਹਾ ਹੈ। ਜਿਸ ਨੂੰ ਸਾਰੇ ਹੀ ਵਰਗਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਕਿਸਾਨ ਅੰਦੋਲਨ ਨੂੰ ਸਮਰਥਨ ਦਿੰਦਿਆਂ ਦੁਕਾਨਦਾਰਾਂ ਵੱਲੋਂ ਦੁਕਾਨਾਂ ਬੰਦ ਕਰਕੇ ਕੇਂਦਰ ਸਰਕਾਰ ਦਾ ਵਿਰੋਧ ਜਤਾਉਂਦਿਆਂ ਕਿਸਾਨਾਂ ਦਾ ਸਾਥ ਦਿੱਤਾ ਗਿਆ ਹੈ। ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ ਲੰਬੇ ਸਮੇਂ ਤੋਂ ਅੰਦੋਲਨ ਕਰ ਰਹੇ ਕਿਸਾਨ ਸੰਗਠਨਾਂ ਵੱਲੋਂ ਅੱਜ 12 ਘੰਟੇ ਲਈ ‘ਭਾਰਤ ਬੰਦ’ ਦਾ ਸੱਦਾ ਦਿੱਤਾ ਗਿਆ ਹੈ। ਅੱਜ ਕਿਸਾਨ ਅੰਦੋਲਨ ਦੇ 120 ਦਿਨ ਪੂਰੇ ਹੋ ਰਹੇ ਹਨ। ਇਹ ‘ਬੰਦ’ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਰਹੇਗਾ।
ਇਹ ਵੀ ਪੜ੍ਹੋ : ਨਸ਼ੇ ਦੇ ਦੋਸ਼ ’ਚ ਫੜ੍ਹੇ ਗਏ ਸਰਪੰਚ ਰਾਣੋ ਦੇ ਮਾਮਲੇ ’ਚ ਪੁਲਸ ਅਧਿਕਾਰੀਆਂ ’ਤੇ ਡਿੱਗੀ ਗਾਜ
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ