ਕਾਂਗਰਸ ਪਾਰਟੀ ਵੱਲੋਂ ਕਿਸਾਨਾਂ ਦੇ ''ਭਾਰਤ ਬੰਦ'' ਨੂੰ ਪੂਰੀ ਹਮਾਇਤ

Thursday, Mar 25, 2021 - 03:26 PM (IST)

ਕਾਂਗਰਸ ਪਾਰਟੀ ਵੱਲੋਂ ਕਿਸਾਨਾਂ ਦੇ ''ਭਾਰਤ ਬੰਦ'' ਨੂੰ ਪੂਰੀ ਹਮਾਇਤ

ਪਟਿਆਲਾ (ਰਾਜੇਸ਼ ਪੰਜੌਲਾ) : ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਜੱਥੇਬੰਦੀਆਂ ਵੱਲੋਂ 26 ਮਾਰਚ ਨੂੰ ਹੋਣ ਵਾਲੇ ਭਾਰਤ ਬੰਦ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਵਪਾਰ ਸੈੱਲ ਪੰਜਾਬ ਦੇ ਕੋ-ਚੇਅਰਮੈਨ ਅਤੇ ਕੌਂਸਲਰ ਅਤੁੱਲ ਜ਼ੋਸ਼ੀ ਵੱਲੋਂ ਸਮਰੱਥਨ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਰਾਕੇਸ਼ ਗੁਪਤਾ ਨੇ ਵੀ ਲੋਕਾਂ ਤੋਂ ਇਸ ਸਬੰਧੀ ਪੂਰਾ ਸਹਿਯੋਗ ਮੰਗਿਆ। ਜ਼ੋਸ਼ੀ ਨੇ ਕਿਹਾ ਕਿ ਕਿਸਾਨਾਂ ਅਤੇ ਵਪਾਰੀਆਂ ਦਾ ਨੂੰਹ-ਮਾਸ ਦਾ ਰਿਸ਼ਤਾ ਹੈ ਪਰ ਇਨ੍ਹਾਂ ਕਾਲੇ ਕਾਨੂੰਨਾਂ ਨਾਲ ਜਿੱਥੇ ਕਿਸਾਨੀ ਨੂੰ ਆਰਥਿਕ ਤੌਰ 'ਤੇ ਮਾਰ ਪਵੇਗੀ, ਉੱਥੇ ਵਪਾਰੀਆਂ ਨੂੰ ਵੀ ਬਹੁਤ ਭਾਰੀ ਕਾਰੋਬਾਰੀ ਨੁਕਸਾਨ ਝੱਲਣੇ ਪੇਣਗੇ।

ਇਨ੍ਹਾਂ ਕਾਲੇ ਬਿੱਲਾਂ ਨਾਲ, ਆੜ੍ਹਤੀ ਵਰਗ, ਸ਼ੈਲਰ ਇੰਡਸਟਰੀ, ਰਾਈਸ ਬ੍ਰਾਂਡ ਇੰਡਸਟਰੀ ਅਤੇ ਹੋਰ ਵਪਾਰ ਨੂੰ ਭਾਰੀ ਨੁਕਸਾਨ ਹੋਵੇਗਾ। ਉੱਥੇ ਹੀ ਕਈ ਸੂਬੇ ਆਰਥਿਕ ਪੱਖੋਂ ਪੱਛੜ ਜਾਣਗੇ ਕਿਉਂਕਿ ਮੋਦੀ ਸਰਕਾਰ ਦੇ ਇਹ ਕਾਲੇ ਕਾਨੂੰਨ ਕਿਸੇ ਵੀ ਰੂਪ ਵਿੱਚ ਕਿਸਾਨਾਂ ਦੇ ਹੱਕ ਵਿੱਚ ਨਹੀਂ ਹਨ। ਉਨ੍ਹਾਂ ਸਮੂਹ ਵਪਾਰੀ ਵਰਗ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਭਾਰਤ ਬੰਦ ਨੂੰ ਸਫ਼ਲ ਬਣਾਉਣ ਲਈ ਅਗਾਮੀ 26 ਤਾਰੀਖ਼ ਨੂੰ ਸਮੂਹ ਵਪਾਰਕ ਆਦਾਰੇ ਬੰਦ ਰੱਖੇ ਜਾਣ। ਇਸ ਮੌਕੇ ਕੌਂਸਲਰ ਅਸ਼ਵਨੀ ਕੂਪਰ ਮਿੱਕੀ, ਕੌਂਸਲਰ ਨਿੱਖਲ ਬਾਤੀਸ਼ ਸ਼ੇਰੂ, ਵਿਜੈ ਗੁਪਤਾ, ਰਵਿੰਦਰ ਦੁੱਗਲ, ਅਸ਼ੋਕ ਕੁਮਾਰ ਗੁੜ ਮੰਡੀ, ਪੰਮੀ, ਨਵੀਨ ਮਿੱਤਲ, ਅਸ਼ੀਸ਼ ਸੂਦ, ਵਿੱਕੀ ਕੂਪਰ, ਅਨੀਲ ਕੂਪਰ, ਗੌਰਵ ਅਗਰਵਾਲ, ਰਾਮ ਨਾਥ, ਓਮ ਪ੍ਰਕਾਸ਼, ਨਰੇਸ਼ ਗੋਇਲ ਆਦਿ ਹਾਜ਼ਰ ਸਨ।


author

Babita

Content Editor

Related News