ਭਾਖੜਾ ਨਹਿਰ ਦੇ ਗੋਲੇਵਾਲਾ ਹੈੱਡ ’ਚੋਂ ਮਿਲੀਆਂ ਇੱਕਠੀਆਂ ਤਿੰਨ ਲਾਸ਼ਾਂ,ਫੈਲੀ ਸਨਸਨੀ

Saturday, Jul 31, 2021 - 10:18 AM (IST)

ਤਲਵੰਡੀ ਸਾਬੋ (ਮਨੀਸ਼): ਸਬ-ਡਵੀਜ਼ਨ ਤਲਵੰਡੀ ਸਾਬੋ ਦੀ ਹਰਿਆਣਾ ਸਰਹੱਦ ਨਾਲ ਲਗਦੇ ਪਿੰਡ ਗੋਲੇਵਾਲਾ ਕੋਲੋਂ ਲੰਘਦੀ ਭਾਖੜਾ ਨਹਿਰ ਵਿੱਚੋ ਤਿੰਨ ਇੱਕਠੀਆਂ ਲਾਸ਼ਾਂ ਮਿਲਣ ਨਾਲ ਸਨਸਨੀ ਫੈਲ ਗਈ। ਪੁਲਸ ਨੇ ਲਾਸ਼ਾਂ ਨੂੰ ਸਹਾਰਾ ਸਮਾਜ ਸੇਵਾ ਰਾਮਪੁਰਾ ਫੂਲ ਰਾਹੀਂ ਬਾਹਰ ਕਢਾ ਕੇ ਸ਼ਨਾਖ਼ਤ ਲਈ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।ਸਹਾਰਾ ਸਮਾਜ ਸੇਵਾ ਰਾਮਪੁਰਾ ਫੂਲ ਸੰਦੀਪ ਵਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਆਇਆ ਕਿ ਗੋਲੇਵਾਲਾ ਨਹਿਰ ’ਚ ਲਾਸ਼ਾਂ ਫਸੀਆਂ ਹੋਈਆਂ ਹਨ। ਜਿਸ ਤੋਂ ਬਾਅਦ ਉਨ੍ਹਾਂ ਨੇ ਬਠਿੰਡਾ ਕੰਟਰੋਲ ਨੂੰ ਇਤਲਾਹ ਕੀਤੀ ਜਦੋਂ ਉਹ ਗੋਲੇਵਾਲਾ ਹੈੱਡ ’ਤੇ ਪਹੁੰਚੇ ਤਾਂ ਉਨ੍ਹਾਂ ਨੂੰ ਤਿੰਨ ਲਾਸ਼ਾਂ ਮਿਲੀਆਂ।

ਇਹ ਵੀ ਪੜ੍ਹੋ : ਨਰੂਆਣਾ ਦੇ ਕਾਤਲ ਨੂੰ ਮੈਡੀਕਲ ਲਈ ਬਠਿੰਡਾ ਲਿਆਈ ਪੁਲਸ, ਰਿਮਾਂਡ 'ਤੇ ਲੈ ਕੇ ਕੀਤੀ ਜਾਵੇਗੀ ਪੁੱਛਗਿੱਛ

PunjabKesari

ਪਤਾ ਲੱਗਦੇ ਹੀ ਜਸਮੀਤ ਸਿੰਘ ਸਾਹੀਵਾਲ ਡੀ.ਐਸ.ਪੀ. ਤਲਵੰਡੀ ਸਾਬੋ, ਅਵਤਾਰ ਸਿੰਘ ਥਾਣਾ ਮੁੱਖੀ ਤਲਵੰਡੀ ਸਾਬੋ ਅਤੇ ਗੁਰਪ੍ਰੀਤ ਸਿੰਘ ਏ.ਐਸ.ਆਈ. ਸੀਗੋ ਚੌਕੀ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜ ਗਏ। ਸਹਾਰਾ ਸਮਾਜ ਸੇਵਾ ਦੇ ਵਰਕਰਾਂ ਨੇ ਪੁਲਸ ਦੀ ਹਾਜ਼ਰੀ ’ਚ ਲਾਸ਼ਾਂ ਨੂੰ ਬਾਹਰ ਕੱਢ ਕੇ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸ਼ਨਾਖ਼ਤ ਲਈ ਭੇਜ ਦਿੱਤਾ ਹੈ। ਲਾਸ਼ਾਂ ਨੂੰ 72 ਘੰਟੇ ਸ਼ਨਾਖਤ ਲਈ ਸਿਵਲ ਹਸਪਤਾਲ ਦੇ ਡੈਡ ਹਾਊਸ ਵਿੱਚ ਰੱਖ ਦਿੱਤਾ ਹੈ ’ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :  ਵੱਡੀ ਖ਼ਬਰ: ਫ਼ਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਸਰਕਾਰੀ ਸਕੂਲ ਦੀ ਗਰਾਉਂਡ ’ਚੋਂ ਮਿਲਿਆ ਅਣਚੱਲਿਆ ਬੰਬ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Shyna

Content Editor

Related News