ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਜੱਥੇਦਾਰ ਖਿਲਾਫ਼ ਫਿਰ ਕੱਢੀ ਭੜਾਸ, ਜਾਣੋ ਕੀ ਬੋਲੇ

Wednesday, Aug 26, 2020 - 09:00 AM (IST)

ਪਟਿਆਲਾ/ਰੱਖੜਾ (ਰਣਜੀਤ ਰਾਣਾ) : ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ ’ਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਸਿੱਧੇ ਤੌਰ ’ਤੇ ਸ੍ਰੀ ਅਕਾਲ ਤਖਤ ਸਾਹਿਬ ਪੁੱਜ ਕੇ ਮੁਆਫ਼ੀ ਮੰਗਣ ਤੱਕ ਦੀਵਾਨਾਂ ’ਤੇ ਲਾਈ ਰੋਕ ਨਾਲ ਜਾਗਰੂਕ ਸਿੱਖਾਂ ਦਾ ਵੱਡਾ ਤਬਕਾ ਭੜਕ ਉੱਠਿਆ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਗੰਡਾਸੇ-ਦਾਤਰਾਂ ਨਾਲ ਵੱਢਿਆ ਨੌਜਵਾਨ, ਖੂਨ ਦੀਆਂ ਵਗਦੀਆਂ ਧਾਰਾਂ ਦੇਖ ਕੰਬੀ ਲੋਕਾਂ ਦੀ ਰੂਹ

‘ਜਗ ਬਾਣੀ’ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰਦਿਆਂ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਬਾਕੀ ਸਿੰਘ ਸਾਹਿਬਾਨਾਂ ਤੋਂ ਸਵਾਲ ਪੁੱਛਦੇ ਹੋਏ ਕਿਹਾ ਕਿ ਉਨ੍ਹਾਂ ਉੱਪਰ ਆਖਰ ਦੋਸ਼ ਕੀ ਹਨ ਅਤੇ ਸਬੂਤ ਕਿੱਥੇ ਹਨ, ਜਿਨ੍ਹਾਂ ਦੇ ਆਧਾਰ ’ਤੇ ਉਨ੍ਹਾਂ ਨੂੰ ਮੁਆਫ਼ੀ ਮੰਗਣ ਲਈ ਮਜਬੂਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਭਖਵੇਂ ਮਸਲੇ ਵਿਧਾਨ ਸਭਾ 'ਚ ਚੁੱਕੇਗੀ 'ਆਪ', ਵਿਧਾਇਕਾਂ ਨੇ ਕੀਤੀ ਬੈਠਕ

ਉਨ੍ਹਾਂ ਕਿਹਾ ਕਿ ਉਨ੍ਹਾਂ ਉੱਪਰ ਲਾਏ ਦੋਸ਼ ਅਤੇ ਸਬੂਤ ਸਮੁੱਚੀ ਕੌਮ ਸਾਹਮਣੇ ਜਨਤਕ ਕੀਤੇ ਜਾਣ ਤਾਂ ਜੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ। ਉਨ੍ਹਾਂ ਕਿਹਾ ਕਿ ਸਿੱਖ ਕੌਮ ਅੰਦਰ ਜੁੱਤੀਆਂ ਨੂੰ ਮੱਥੇ ਟਿਕਾਉਣ ਵਾਲੇ ਪਾਖੰਡੀ ਸਿੱਖ ਪ੍ਰਚਾਰਕਾਂ ਨੂੰ ਕਦੇ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਹੁੰਦੀ ਨਾ ਦੇਖੀ ਹੈ ਅਤੇ ਨਾ ਹੀ ਸੁਣੀ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਇੰਝ ਪ੍ਰਤੀਤ ਹੁੰਦਾ ਹੈ ਕਿ ਜੱਥੇਦਾਰ ਸਾਹਿਬ ਅਜ਼ਾਦਾਨਾ ਤੌਰ ’ਤੇ ਫ਼ੈਸਲੇ ਲੈਣ ਤੋਂ ਅਸਮਰੱਥ ਹਨ ਅਤੇ ਸਿੱਖ ਵਿਰੋਧੀ ਤਾਕਤਾਂ ਦੇ ਹੱਥਕੰਢੇ ਵਜੋਂ ਕੌਮ 'ਤੇ ਫ਼ੈਸਲੇ ਥੋਪਣ ਲਈ ਮਜਬੂਰ ਦਿਸ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਇਸ ਵਾਰ ਆਨਲਾਈਨ ਹੋਵੇਗੀ 'ਝੋਨੇ' ਦੀ ਖਰੀਦ ਪ੍ਰਕਿਰਿਆ, ਸਰਕਾਰ ਵੱਲੋਂ ਨਵੀਂ ਨੀਤੀ ਦਾ ਐਲਾਨ

ਲਿਹਾਜ਼ਾ ਜਿਹੜੇ ਜੱਥੇਦਾਰ ਸਿਰਸੇ ਵਾਲੇ ਨੂੰ ਮੁਆਫ਼ੀ ਦੇ ਸਕਦੇ ਹਨ, ਉਨ੍ਹਾਂ ਤੋਂ ਸਿੱਖ ਕੌਮ ਕੀ ਆਸ ਰੱਖ ਸਕਦੀ ਹੈ। ਉਨ੍ਹਾਂ ਕਿਹਾ ਕਿ ਬੜੀ ਮੰਦਭਾਗੀ ਗੱਲ ਹੈ ਕਿ ਸਾਡੇ ਜੱਥੇਦਾਰਾਂ ਨੂੰ ਜੋ ਫ਼ੈਸਲੇ ਸਿੱਖ ਕੌਮ ਦੀ ਚੜ੍ਹਦੀਕਲਾ ਲਈ ਲੈਣੇ ਚਾਹੀਦੇ ਹਨ, ਉਹ ਨਹੀਂ ਲਏ ਜਾ ਰਹੇ। ਉਲਟਾ ਸਿਆਸੀ ਤਾਕਤਾਂ ਦੇ ਪਿੱਛੇ ਲੱਗ ਅਜਿਹੇ ਫ਼ੈਸਲੇ ਲਏ ਜਾ ਰਹੇ ਹਨ, ਜਿਨ੍ਹਾਂ ’ਤੇ ਪੂਰੀ ਦੁਨੀਆਂ ’ਚ ਬੈਠੀ ਸਿੱਖ ਕੌਮ ਸ਼ਰਮ ਮਹਿਸੂਸ ਕਰ ਰਹੀ ਹੈ।

 


 


Babita

Content Editor

Related News