ਜਗਬਾਣੀ ਦੀ ਖਬਰ ਦਾ ਅਸਰ : ਭਾਈ ਕਰਮਜੀਤ ਸਿੰਘ ਨੇ ਵਿਧਵਾ ਨੂੰ ਦਿੱਤੀ ਆਰਥਿਕ ਸਹਾਇਤਾ

Thursday, Feb 15, 2018 - 03:43 PM (IST)

ਝਬਾਲ/ਬੀੜ ਸਾਹਿਬ (ਲਾਲੂ ਘੁੰਮਣ, ਬਖਤਾਵਰ, ਭਾਟੀਆ) - ਪਿੰਡ ਰਾਮਰੌਣੀ ਦੇ ਵਾਸੀ, ਗੁਰਦੁਆਰਾ ਬੀੜ ਸਾਹਿਬ ਵਿਖੇ ਅਖੰਡ ਪਾਠੀ ਦੀ ਡਿਊਟੀ ਕਰਦੇ ਸਵ. ਭਾਈ ਕਰਮਜੀਤ ਸਿੰਘ ਦੇ ਭੋਗ ਮੌਕੇ ਜਿਥੇ ਗੁਰਦੁਆਰਾ ਬੀੜ ਸਾਹਿਬ ਵੱਲੋਂ ਆਰਥਿਕ ਸਹਾਇਤਾ ਕੀਤੀ ਗਈ, ਉਥੇ ਹੀ ਅਖੰਡ ਪਾਠੀ ਸਭਾਵਾਂ ਵੱਲੋਂ ਵੀ ਪਰਿਵਾਰ ਦੀ ਮਾਲੀ ਮਦਦ ਕੀਤੀ ਗਈ। ਪਿੰਡ ਰਾਮਰੌਣੀ ਸਥਿਤ ਭਾਈ ਕਰਮਜੀਤ ਸਿੰਘ ਦੇ ਨਮਿਤ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਉਨ੍ਹਾਂ ਦੇ ਗ੍ਰਹਿ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਮੌਕੇ ਪੁੱਜੇ ਹਲਕਾ ਤਰਨਤਾਰਨ ਦੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਜਿਥੇ ਨਿੱਜੀ ਤੌਰ 'ਤੇ ਹਰ ਸੰਭਵ ਸਹਿਯੋਗ ਦੇਣ ਦਾ ਪਰਿਵਾਰ ਨੂੰ ਭਰੋਸਾ ਦਿਵਾਇਆ, ਉਥੇ ਹੀ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਮ੍ਰਿਤਕ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਵੀ ਕੀਤਾ।
ਇਸ ਮੌਕੇ ਗੁਰਦੁਆਰਾ ਬੀੜ ਸਾਹਿਬ ਦੇ ਮੈਨੇਜਰ ਭਾਈ ਜਸਪਾਲ ਸਿੰਘ ਵੱਲੋਂ ਪੁੱਜੇ ਐਡੀਸ਼ਨਲ ਮੈਨੇਜਰ ਸਤਨਾਮ ਸਿੰਘ ਝਬਾਲ ਅਤੇ ਹੈੱਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ ਨੇ ਮ੍ਰਿਤਕ ਦੇ ਤਿੰਨਾਂ ਬੱਚਿਆਂ ਨੂੰ ਸ਼੍ਰੋਮਣੀ ਕਮੇਟੀ ਦੇ ਸਕੂਲਾਂ 'ਚ ਮੁਫ਼ਤ ਵਿੱਦਿਆ ਦੇਣ ਦਾ ਐਲਾਨ ਕਰਦਿਆਂ 21000 ਰੁਪਏ ਭੇਟ ਕੀਤੇ। ਬਾਬਾ ਬੁੱਢਾ ਜੀ ਅਖੰਡ ਪਾਠੀ ਸਭਾ ਵੱਲੋਂ ਪੁੱਜੇ ਬਾਬਾ ਮਹਿਲ ਸਿੰਘ ਲਾਲੂ ਘੁੰਮਣ ਤੇ ਹੋਰਨਾਂ ਨੇ ਸਮੂਹ ਅਖੰਡ ਪਾਠੀ ਸਿੰਘਾਂ ਵੱਲੋਂ 25000 ਰੁਪਏ, ਸ਼੍ਰੋਮਣੀ ਅਖੰਡ ਪਾਠੀ ਵੈੱਲਫੇਅਰ ਸੋਸਾਇਟੀ ਅੰਮ੍ਰਿਤਸਰ ਵੱਲੋਂ ਪੁੱਜੇ ਪ੍ਰਧਾਨ ਭਾਈ ਸ਼ਿਵਦੇਵ ਸਿੰਘ ਵੱਲੋਂ ਵੀ ਪਹਿਲਾਂ 3000 ਅਤੇ 5000 ਰੁਪਏ ਭੋਗ ਮੌਕੇ ਪਰਿਵਾਰ ਨੂੰ ਦਿੱਤੇ ਗਏ।
ਇਸ ਮੌਕੇ ਸਵ. ਭਾਈ ਕਰਮਜੀਤ ਸਿੰਘ ਨੂੰ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ, ਸਾਬਕਾ ਸਰਪੰਚ ਨਿਰਮਲ ਸਿੰਘ ਰਾਮਰੌਣੀ, ਸਰਪੰਚ ਸਤਿੰਦਰਬੀਰ ਸਿੰਘ, ਸਰਪੰਚ ਕਾਰਜ ਸਿੰਘ ਮਾਲੂਵਾਲ, ਬਾਬਾ ਹਰਪ੍ਰੀਤ ਸਿੰਘ ਮਾਲੂਵਾਲ, ਸਾਬਕਾ ਸਰਪੰਚ ਰੂਪ ਸਿੰਘ ਪੱਧਰੀ, ਬਾਬਾ ਮਹਿਲ ਸਿੰਘ ਲਾਲੂ ਘੁੰਮਣ, ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ, ਭਾਈ ਸ਼ਿਵਦੇਵ ਸਿੰਘ, ਭਾਈ ਗੁਰਮੁੱਖ ਸਿੰਘ ਅਮੀਸ਼ਾਹ, ਐਡੀ. ਮੈਨੇਜਰ ਸਤਨਾਮ ਸਿੰਘ ਝਬਾਲ, ਭਾਈ ਰਣਧੀਰ ਸਿੰਘ, ਭਾਈ ਪਰਮਜੀਤ ਸਿੰਘ ਲਾਡੀ, ਦਿਲਬਾਗ ਸਿੰਘ, ਭਾਈ ਸਰੂਪ ਸਿੰਘ ਭੁੱਚਰ ਤੇ ਹੋਰਨਾਂ ਵੱਖ-ਵੱਖ ਸ਼ਖਸੀਅਤਾਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।


Related News