ਭਾਈ ਘਨ੍ਹੱਈਆ ਸੇਵਾ ਸੋਸਾਇਟੀ ਨੇ UNO ਦੇ ਅਧਿਕਾਰੀ ਨੂੰ ਕਿਸਾਨਾਂ ਦੇ ਹੱਕ ’ਚ ਸੌਂਪੀ ਖੂਨ ਦੀ ਚਿੱਠੀ
Tuesday, Jan 19, 2021 - 03:03 AM (IST)
ਲੁਧਿਆਣਾ, (ਪਾਲੀ)- ਦੇਸ਼ ਦਾ ਅੰਨਦਾਤਾ ਪਿਛਲੇ ਲੰਮੇ ਅਰਸੇ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਦਿੱਲੀ ਦੇ ਬਾਰਡਰਾਂ 'ਤੇ ਸੰਘਰਸ਼ ਕਰ ਰਿਹਾ ਹੈ ਪਰ ਦੇਸ਼ ਦੀ ਅੜੀਅਲ ਸੁਭਾਅ ਦੀ ਸਰਕਾਰ ’ਤੇ ਕੋਈ ਅਸਰ ਨਹੀਂ ਪਿਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਈ ਘਨ੍ਹੱਈਆ ਜੀ ਸੇਵਾ ਸੋਸਾਇਟੀ ਦੇ ਮੁੱਖ ਸੇਵਾਦਾਰ ਤਰਨਜੀਤ ਸਿੰਘ ਨਿਮਾਣਾ ਵੱਲੋਂ ਦਿੱਲੀ ਦੇ ਬਾਰਡਰ ’ਤੇ ਗੁਰਦੀਪ ਸਿੰਘ ਸਿੱਧੂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਲਈ ਲਗਾਏ ਗਏ ਵਿਸ਼ਾਲ ਖੂਨਦਾਨ ਕੈਂਪ ਮੌਕੇ ਆਪਣੇ ਖੂਨ ਨਾਲ ਲਿਖੀ ਹੋਈ ਨਰਿੰਦਰ ਮੋਦੀ ਦੇ ਨਾਮ ਦੀ ਚਿੱਠੀ ਯੂ. ਐੱਨ. ਓ. ਦੇ ਅਧਿਕਾਰੀ ਜਗਮੋਹਨ ਬਿਸਟ ਨੂੰ ਦੇਣ ਮੌਕੇ ਗੱਲਬਾਤ ਕਰਦਿਆਂ ਕੀਤੀ।
ਨਿਮਾਣਾ ਨੇ ਕਿਹਾ ਕਿ ਭਾਰਤ ਸਰਕਾਰ ਦੀਆਂ ਲੋਕ ਤੇ ਕਿਸਾਨ ਮਾਰੂ ਨੀਤੀਆਂ ਦਾ ਸ਼ਾਂਤਮਈ ਵਿਰੋਧ ਕਰਨ ਵਾਲੇ ਕਿਸਾਨ ਸੰਘਰਸ਼ ਮੋਰਚੇ ਅੰਦਰ 100 ਤੋਂ ਵੱਧ ਕਿਸਾਨ ਭਰਾ ਸ਼ਹਾਦਤ ਦੇ ਚੁੱਕੇ ਹਨ, ਜੋ ਕਿ ਸ਼ਰੇਆਮ ਲੋਕਤੰਰ ਤੇ ਮਨੁੱਖੀ ਅਧਿਕਾਰਾਂ ਦਾ ਘਾਣ ਹੈ। ਜਿਸ ਦਾ ਵਿਰੋਧ ਕਰਦੇ ਹੋਏ ਕਿਸਾਨ ਮਜ਼ਦੂਰ ਅਤੇ ਸੋਸਾਇਟੀਆਂ ਦੇ ਵਾਲੰਟੀਅਰਾਂ ਵੱਲੋਂ ਆਪਣੇ ਖੂਨ ਨਾਲ ਲਿਖੀਆਂ 26 ਦੀ ਕਰੀਬ ਭਾਰਤ ਦੇ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਖੇਤੀਬਾੜੀ ਮੰਤਰੀ, ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਭੇਜ ਚੁੱਕੇ ਹਨ। ਇਸ ਮੌਕੇ ਜਸਵੰਤ ਸਿੰਘ ਛਾਬੜਾ, ਗੁਰਵਿੰਦਰ ਸਿੰਘ ਛਾਬੜਾ, ਸੁਸ਼ੀਲ ਸੂਰੀ ਹਾਜ਼ਰ ਸਨ।