ਬਰਗਾੜੀ ਮੋਰਚੇ ਦੇ ਮੁਖੀ ਭਾਈ ਮੰਡ ਦਾ ਜ਼ਬਰਦਸਤ ਵਿਰੋਧ

Monday, Jan 28, 2019 - 07:16 PM (IST)

ਬਰਗਾੜੀ ਮੋਰਚੇ ਦੇ ਮੁਖੀ ਭਾਈ ਮੰਡ ਦਾ ਜ਼ਬਰਦਸਤ ਵਿਰੋਧ

ਚੰਡੀਗੜ੍ਹ (ਮਨਮੋਹਨ ਸਿੰਘ) : ਬਰਗਾੜੀ ਮੋਰਚੇ ਦੀ ਅਗਵਾਈ ਕਰਨ ਵਾਲੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦਾ ਚੰਡੀਗੜ੍ਹ ਵਿਖੇ ਸੰਗਤ ਵਲੋਂ ਤਿੱਖਾ ਵਿਰੋਧ ਕੀਤਾ ਗਿਆ। ਦਰਅਸਲ ਭਾਈ ਮੰਡ ਚੰਡੀਗੜ੍ਹ ਵਿਖੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸੰਬੰਧੀ ਬਰਗਾੜੀ ਮੋਰਚੇ ਦੇ ਆਗੂਆਂ ਵਲੋਂ ਭਾਰੀ ਇਕੱਠ ਕੀਤਾ ਗਿਆ ਪਰ ਇਸ ਇਕੱਠ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਬਰਗਾੜੀ ਮੋਰਚੇ ਦੇ ਮੁਖੀ ਧਿਆਨ ਸਿੰਘ ਮੰਡ ਨੂੰ ਸਟੇਜ 'ਤੇ ਬੋਲਣ ਦਾ ਸੱਦਾ ਦਿੱਤਾ ਗਿਆ। ਇਕੱਠ ਵਿਚ ਵੱਡੀ ਗਿਣਤੀ 'ਚ ਬੈਠੀ ਸੰਗਤ ਨੇ ਮੰਡ ਦਾ ਵਿਰੋਧ ਸ਼ੁਰੂ ਕਰ ਦਿੱਤਾ। ਮੰਡ ਨੂੰ ਮੰਚ 'ਤੇ ਆਉਣ ਦੇ ਦਿੱਤੇ ਸੱਦੇ ਤੋਂ ਬਾਅਦ ਸੰਗਤ ਉੱਠ ਕੇ ਜਾਣ ਲੱਗੀ, ਜਿਸ ਪਿੱਛੋਂ ਪ੍ਰਬੰਧਕਾਂ ਨੇ ਭਰੋਸਾ ਦਿੱਤਾ ਕਿ ਮੰਡ ਨੂੰ ਇਕੱਠ ਤੋਂ ਦੂਰ ਰੱਖਿਆ ਜਾਵੇਗਾ, ਜਿਸ ਤੋਂ ਬਾਅਦ ਹੰਗਾਮਾ ਸ਼ਾਂਤ ਹੋਇਆ। 
ਇੱਥੇ ਦੱਸ ਦੇਈਏ ਕਿ ਸੰਗਤ ਵਿਚੋਂ ਕੁਝ ਦਾ ਕਹਿਣਾ ਸੀ ਕਿ ਮੌਜੂਦਾ ਪ੍ਰਬੰਧਕ ਨੌਜਵਾਨ ਸਿੱਖ ਪੀੜ੍ਹੀ ਨੂੰ ਅੱਗੇ ਨਹੀਂ ਆਉਣ ਦੇ ਰਹੇ। ਇੰਨਾ ਹੀ ਨਹੀਂ ਸੰਗਤ ਵੱਲੋਂ ਬਰਗਾੜੀ ਮੋਰਚੇ ਦਾ ਵੀ ਵਿਰੋਧ ਕੀਤਾ ਗਿਆਸ, ਹਾਲਾਂਕਿ ਬੁਲਾਰਿਆਂ ਨੇ ਸੰਗਤ ਨੂੰ ਸਮਝਾਇਆ ਕਿ ਅਜਿਹਾ ਕਰਕੇ ਸਿੱਖ ਕੋਈ ਵੀ ਫੈਸਲਾ ਨਹੀਂ ਲੈ ਸਕਣਗੇ। ਮੰਡ ਦੇ ਇਸ ਵਿਰੋਧ ਨੇ ਸਿੱਖਾਂ ਵਿਚ ਬਿਨਾਂ ਸਫਾਈ ਦਿੱਤੇ ਬਰਗਾੜੀ ਮੋਰਚੇ ਨੂੰ ਚਾਣਚੱਕ ਖਤਮ ਕਰਨ ਨੂੰ ਲੈ ਕੇ ਗੁੱਸਾ ਸਾਫ ਝਲਕ ਰਿਹਾ ਸੀ।  


author

Gurminder Singh

Content Editor

Related News