ਭਗਵੰਤ ਮਾਨ ਨੇ ਸਹੁੰ ਚੁੱਕਣ ਮਗਰੋਂ ਲਾਇਆ 'ਇਨਕਲਾਬ ਜ਼ਿੰਦਾਬਾਦ' ਦਾ ਨਾਅਰਾ (ਵੀਡੀਓ)

Tuesday, Jun 18, 2019 - 01:22 PM (IST)

ਨਵੀਂ ਦਿੱਲੀ— ਪੰਜਾਬ ਦੇ ਸੰਗਰੂਰ ਤੋਂ ਚੋਣ ਜਿੱਤ ਕੇ ਆਏ 'ਆਪ' ਪਾਰਟੀ ਦੇ ਇਕਲੌਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ 'ਚ ਸਹੁੰ ਚੁਕੀ, ਇਸ ਤੋਂ ਬਾਅਦ ਉਨ੍ਹਾਂ ਨੇ 'ਇਨਕਲਾਬ ਜ਼ਿੰਦਾਬਾਦ' ਦੇ ਨਾਅਰੇ ਨਾਲ ਸਹੁੰ ਖਤਮ ਕੀਤੀ। ਇਸ 'ਤੇ ਕੁਝ ਸੰਸਦ ਮੈਂਬਰਾਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਦਿੱਲੀ 'ਚ ਸੱਤਾਧਾਰੀ 'ਆਪ' ਨੂੰ ਇਸ 'ਤੇ ਸਿਰਫ਼ ਇਕ ਸੀਟ 'ਤੇ ਹੀ ਜਿੱਤ ਮਿਲੀ ਹੈ, ਜਦੋਂ ਕਿ ਦਿੱਲੀ ਦੀਆਂ 7 'ਚੋਂ 7 ਸੀਟਾਂ ਭਾਜਪਾ ਦੇ ਖਾਤੇ 'ਚ ਗਈਆਂ ਹਨ। ਪਿਛਲੀ ਵਾਰ ਪੰਜਾਬ 'ਚ ਪਾਰਟੀ ਨੂੰ 4 ਸੀਟਾਂ 'ਤੇ ਜਿੱਤ ਹਾਸਲ ਹੋਈ ਸੀ।

ਦੱਸਣਯੋਗ ਹੈ ਕਿ 17ਵੀਂ ਲੋਕ ਸਭਾ ਦਾ ਸੈਸ਼ਨ ਕੱਲ ਯਾਨੀ ਸੋਮਵਾਰ ਨੂੰ ਸ਼ੁਰੂ ਹੋ ਗਿਆ ਹੈ। ਪਹਿਲੇ ਦਿਨ ਸਹੁੰ ਚੁੱਕਣ ਵਾਲਿਆਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਰਾਜਨਾਥ ਸਿੰਘ, ਰਾਹੁਲ ਗਾਂਧੀ ਵਰਗੇ ਦਿੱਗਜ ਸ਼ਾਮਲ ਰਹੇ। ਸੈਸ਼ਨ ਦੇ ਪਹਿਲੇ ਦਿਨ ਕੁੱਲ 313 ਸੰਸਦ ਮੈਂਬਰਾਂ ਨੇ ਸਹੁੰ ਚੁਕੀ।


author

DIsha

Content Editor

Related News