ਸੁਖਬੀਰ ਅਤੇ ਕੈਪਟਨ ’ਤੇ ਭਗਵੰਤ ਮਾਨ ਦਾ ਤੰਜ, ਆਖੀਆਂ ਇਹ ਵੱਡੀਆਂ ਗੱਲਾਂ

Friday, Jul 09, 2021 - 05:07 PM (IST)

ਸੰਗਰੂਰ (ਦਲਜੀਤ ਸਿੰਘ ਬੇਦੀ): ਪਾਰਟੀ ਮੈਨੂੰ ਜੋ ਵੀ ਜ਼ਿੰਮੇਵਾਰੀ ਦੇਵੇਗੀ ਮੈਂ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਉਕਤ ਵਿਚਾਰਾਂ ਦਾ ਪ੍ਰਗਟਾਵਾ ਆਪ ਦੇ ਪੰਜਾਬ ਪ੍ਰਧਾਨ ਤੇ ਜ਼ਿਲ੍ਹਾ ਸੰਗਰੂਰ ਤੋਂ ਐੱਮ.ਪੀ. ਭਗਵੰਤ ਮਾਨ ਨੇ ਪੱਤਰਕਾਰਾਂ ਵੱਲੋਂ ਆਪ ਦੇ ਮੁੱਖ ਮੰਤਰੀ ਦੇ ਚਿਹਰੇ ਸਵਾਲ ਦਾ ਜਵਾਬ ਦਿੰਦਿਆਂ ਕਹੇ। ਮਾਨ ਰੈੱਡ ਕਰਾਸ ਦੇ ਦਫ਼ਤਰ ’ਚ ਅੰਗਹੀਣਾਂ ਨੂੰ ਟਰਾਈ ਮੋਟਰਸਾਈਕਲ ਵੰਡਣ ਦੇ ਸਮਾਗਮ ’ਚ ਪੁੱਜੇ ਹੋਏ ਸਨ।ਉਨ੍ਹਾਂ ਹੋਰ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਜਨਤਾ ਬਿਜਲੀ ਕੱਟਾਂ ਤੋਂ ਦੁਖੀ ਹੈ ਤੇ ਮੁੱਖ ਮੰਤਰੀ ਆਪਣਾ ਅਹੁਦਾ ਬਚਾਉਣ ਲਈ ਵਾਰ ਵਾਰ ਦਿੱਲੀ ਗੇੜੇ ਮਾਰ ਰਹੇ ਹਨ। ਉਨ੍ਹਾਂ ਸੁਖਬੀਰ ਬਾਦਲ ’ਤੇ ਨਿਸ਼ਾਨ ਸਾਧਦਿਆਂ ਕਿਹਾ ਕਿ ਅਕਾਲੀ ਦਲ ਦੇ ਸਮੇਂ ਕੀਤੇ ਬਿਜਲੀ ਸਮਝੌਤਿਆਂ ਕਾਰਨ ਵੀ ਪੰਜਾਬ ’ਚ ਬਿਜਲੀ ਸੰਕਟ ਖੜ੍ਹਾ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਤਿੰਨ ਥਰਮਲ ਪਲਾਂਟਾਂ ਤੋਂ ਬਿਨਾਂ ਬਿਜਲੀ ਲਏ ਉਨ੍ਹਾਂ ਨੂੰ ਹਜ਼ਾਰ ਕਰੋੜ ਰੁਪਏ ਪੰਜਾਬ ਸਰਕਾਰ ਵੱਲੋਂ ਦਿੱਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ: ਕਿਸਾਨੀ ਸੰਘਰਸ਼ ਦੇ ਚੱਲਦਿਆਂ ਲੀਡਰਾਂ ਲਈ ਨਵੀਂ ਚਿੰਤਾ, ਪਿੰਡਾਂ 'ਚ ਲੱਗਣ ਲੱਗੇ 'ਐਂਟਰੀ ਬੈਨ' ਦੇ ਫਲੈਕਸ

ਉਨ੍ਹਾਂ ਦੋਸ਼ ਲਾਇਆ ਕਿ ਪਹਿਲਾਂ ਇਨ੍ਹਾਂ ਪਲਾਟਾਂ ’ਚ ਅਕਾਲੀ ਦਾ ਹਿੱਸਾ ਸੀ ਹੁਣ ਕਾਂਗਰਸੀ ਦਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਹੁਣ ਮਾਈਨਿੰਗ ਸਾਈਡਾਂ ’ਤੇ ਰੇਡਾਂ ਮਾਰ ਰਹੇ ਹਨ ਜਦਕਿ ਇਨ੍ਹਾਂ ਦਾ ਸਰਕਾਰ ਸਮੇਂ ਹੀ ਇਹ ਮਾਈਨਿੰਗ ਖੱਡਾਂ ਸ਼ੁਰੂ ਹੋਈਆਂ ਸਨ ਜਿਨ੍ਹਾਂ ਨੂੰ ਕੈਪਟਨ ਸਰਕਾਰ ਨੇ ਜਿਉਂ ਦਾ ਤਿਉਂ ਹੀ ਜਾਰੀ ਰੱਖਿਆ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਅਤੇ ਅਕਾਲੀ ਦਲ ਤੋਂ ਦੁਖੀ ਹਨ ਤੇ ਇਨ੍ਹਾਂ ਤੋਂ ਖਹਿੜਾ ਛੁਡਾ ਕੇ ਆਪ ਦੀ ਸਰਕਾਰ ਪੰਜਾਬ ’ਚ ਬਣਾਉਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ:  ਨੌਜਵਾਨ ਵੱਲੋਂ ਲੱਖਾਂ ਖ਼ਰਚ ਕੇ ਕੈਨੇਡਾ ਭੇਜੀ ਪਤਨੀ ਦਾ ਕਾਰਨਾਮਾ, ਪਤੀ ਨੂੰ ਕੈਨੇਡਾ ਪਹੁੰਚਦਿਆਂ ਹੀ ਪਹੁੰਚਾਇਆ ਜੇਲ੍ਹ

ਨਵਜੋਤ ਸਿੱਧ ਵੱਲੋਂ ਪੰਜਾਬ ਮਾਡਲ ਨੂੰ ਲੈ ਕੇ ਦਿੱਤੇ ਬਿਆਨ ’ਤੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਦਾ ਮਾਡਲ ਕਾਮਯਾਬ ਮਾਡਲ ਹੈ ਨਾ ਗੁਜਰਾਤ ਦੇ ਮਾਡਲ ਵਾਂਗੂ ਫੇਲ ਹੈ। ਉਨ੍ਹਾਂ ਕਿਹਾ ਕਿ ਦਿੱਲੀ ’ਚ ਫਰੀ ਬਿਜਲੀ, ਸਸਤਾ ਇਲਾਜ ਅਤੇ ਭ੍ਰਿਸ਼ਟਾਚਾਰ ਬਿਨਾਂ ਕੰਮ ਕੀਤੇ ਜਾ ਰਹੇ ਹਨ ਤੇ ਜਦ ਇਹ ਸਭ ਕੁੱਝ ਪੰਜਾਬ ’ਚ ਹੋਣ ਲੱਗ ਜਾਵੇਗਾ ਤਾਂ ਫਿਰ ਪੰਜਾਬ ਦਾ ਮਾਡਲ ਬਣ ਜਾਵੇਗਾ। ਆਪ ਦੇ ਫਰੀ ਬਿਜਲੀ ਦੇਣ ਦੇ ਵਾਅਦੇ ਬਾਰੇ ਪੁੱਛੇ ਸਵਾਲ ਤੇ ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਸਾਰੇ ਪਲਾਨ ਤੇ ਰੋਡਮੇਪ ਤਿਆਰ ਹਨ ਜਦੋਂ ਆਪ ਦਾ ਸਰਕਾਰ ਬਣਗੀ ਤਾਂ ਪਹਿਲਾਂ ਵਿਧਾਨ ਸਭਾ ਸੈਸ਼ਨ ’ਚ ਹੀ ਤਿੰਨੇ ਬਿਜਲੀ ਸਮਝੌਤੇ ਰਿਵਿਊ ਕੀਤੇ ਜਾਣਗੇ ਤੇ ਪੰਜਾਬ ਦੀ ਜਨਤਾ ਨੂੰ ਸਸਤੀ ਤੇ 24 ਘੰਟੇ ਬਿਜਲੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ:  ਮੋਗਾ: ਜੋੜੇ ਨੇ ਇਕ-ਦੂਜੇ ਨੂੰ ਪੁੱਛਿਆ- ਤੁਸੀਂ ਮੇਰੇ ਲਈ ਕੀ ਕਰ ਸਕਦੇ ਹੋ? ਫਿਰ ਦੋਵਾਂ ਨੇ ਖਾਧਾ ਜ਼ਹਿਰ, ਪਤਨੀ ਦੀ ਮੌਤ

ਭਵਾਨੀਗੜ੍ਹ ਨੇੜਲੇ ਪਿੰਡ ’ਚ ਖੇਤ ਦੇ ਟਿਊਬਵੈੱਲਾਂ ’ਚ ਨਿਕਲ ਰਹੇ ਗੰਧਲੇ ਪਾਣੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਤੋਂ ਹੀ ਬਹੁਤ ਸਾਰੀਆਂ ਕੰਪਨੀਆਂ ਜੋ ਧਰਤੀ ਹੇਠ ਗੰਦਾ ਪਾਣੀ ਜਾਂ ਨਹਿਰਾਂ ’ਚ ਵੇਸਟ ਪਾਣੀ ਸੁੱਟਦੀਆਂ ਹਨ ਖਿਲਾਫ਼ ਕਾਰਵਾਈ ਕਰਵਾਉਣ ਲਈ ਐੱਨ.ਜੀ.ਟੀ. ਤੇ ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪ੍ਰੰਤੂ ਕੋਈ ਗੌਰ ਨਹੀਂ ਹੋ ਰਹੀ ਤੇ ਉਹ ਇਸ ਮੁੱਦੇ ਨੂੰ ਲੈ ਕੇ ਸੰਸਦ ’ਚ ਪ੍ਰਕਾਸ਼ ਜਾਵੇਡਕਰ ਨੂੰ ਸਵਾਲ ਕਰ ਚੁੱਕੇ ਹਨ ਪ੍ਰੰਤੂ ਕੋਈ ਕਾਰਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਇਹ ਬਹੁਤ ਸਾਰੀਆਂ ਕੰਪਨੀਆਂ ਨੂੰ ਕਾਗਜ਼ਾਂ ’ਚ ਹੀ ਟਰੀਟਮੈਂਟ ਪਲਾਂਟ ਲਾ ਦਿੰਦੀਆਂ ਹਨ ਤੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਲਾਇਸੈਂਸ ਪ੍ਰਪਾਤ ਕਰ ਲੈਦੀਆਂ ਹਨ।

ਇਹ ਵੀ ਪੜ੍ਹੋ:   ਸਾਈਕਲ 'ਤੇ ਸ਼੍ਰੀਲੰਕਾ, ਮਲੇਸ਼ੀਆ ਘੁੰਮਣ ਵਾਲਾ ਬਠਿੰਡੇ ਦਾ ਸਰਕਾਰੀ ਅਧਿਆਪਕ, ਸੁਣੋ ਤਜਰਬੇ (ਵੀਡੀਓ)

ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ’ਤੇ ਤੰਜ ਕੱਸਦਿਆਂ ਪੱਤਰਕਾਰਾਂ ਵੱਲੋਂ ਸੰਗਰੂਰ ਵਿਧਾਨ ਸਭਾ ਤੋਂ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੇ ਖਿਲਾਫ਼ ਚੋਣ ਲੜਨ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆ ਉਨ੍ਹਾਂ ਕਿਹਾ ਕਿ ਪਹਿਲਾਂ ਸਿੰਗਲਾ ਤਾਂ ਸੰਗਰੂਰ ਤੋਂ ਚੋਣ ਲੜ ਲਵੇ ਕਿਉਂਕਿ ਉਨ੍ਹਾਂ ਦੇ ਖੁਦ ਸਮਾਣਾ ਜਾਂ ਮਾਨਸਾ ਤੋਂ ਚੋਣ ਲੜਨਗੇ ਦੇ ਚਰਚੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਉਨ੍ਹਾਂ ਨੂੰ ਜਿੱਥੋਂ ਵੀ ਚੋਣ ਲੜਾਉਣਾ ਚਾਹੇਗੀ ਉਹ ਉੱਥੋਂ ਹੀ ਚੋਣ ਲੜਨਗੇ।ਇਸ ਮੌਕੇ ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ, ਨਰਿੰਦਰ ਕੌਰ ਭਰਾਜ, ਅਵਤਾਰ ਸਿੰਘ ਈਲਵਾਲ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ।

ਇਹ ਵੀ ਪੜ੍ਹੋ: ਮਨਜਿੰਦਰ ਮੰਨਾ ਨੇ ਫੇਸਬੁੱਕ 'ਤੇ ਲਈ ਗੈਂਗਸਟਰ ਕੁਲਵੀਰ ਨਰੂਆਣਾ ਨੂੰ ਮਾਰਨ ਦੀ ਜ਼ਿੰਮੇਵਾਰੀ, ਕੀਤੇ ਹੋਰ ਵੀ ਖ਼ੁਲਾਸੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Shyna

Content Editor

Related News