ਭਗਵੰਤ ਮਾਨ ਨੇ ਆਰ. ਨੇਤ ਨੂੰ ਨਵਾਂ ਗਾਣਾ ਲਿਖਣ ਦੀ ਦਿੱਤੀ ਸਲਾਹ

02/20/2020 12:37:58 AM

ਜਲੰਧਰ: ਸੰਗਰੂਰ ਤੋਂ ਸੰਸਦ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੇ ਪੰਜਾਬ ਤੇ ਦਿੱਲੀ 'ਚ ਚੋਣ ਪ੍ਰਚਾਰ ਮੌਕੇ ਪੰਜਾਬੀ ਗਾਇਕ ਆਰ. ਨੇਤ ਦਾ ਇਕ ਗੀਤ ਬੜਾ ਮਕਬੂਲ ਹੋਇਆ, ਜਿਸ ਦੇ ਬੋਲ 'ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਆ' ਹਨ। 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਜਦ ਉਨ੍ਹਾਂ ਵਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ ਤਾਂ ਉਨ੍ਹਾਂ ਦੀ ਰੈਲੀ 'ਚ ਪੰਜਾਬੀ ਗਾਇਕ ਆਰ ਨੇਤ ਦਾ ਗੀਤ ਹਮੇਸ਼ਾ ਸੁਣਨ ਨੂੰ ਮਿਲਦਾ ਸੀ। ਮਾਨ ਨੇ ਕਿਹਾ ਉਹ ਆਰ ਨੇਤ ਨੂੰ ਕਾਫੀ ਸਮਾਂ ਪਹਿਲਾਂ ਤੋਂ ਜਾਣਦੇ ਹਨ ਅਤੇ ਇਸ ਗੀਤ ਬਾਰੇ ਉਨ੍ਹਾਂ ਨੇ ਆਰ ਨੇਤ ਨੂੰ ਇਹ ਵੀ ਗੱਲ ਆਖੀ ਹੈ ਕਿ ਜੇ ਇਸ ਗੀਤ ਦੀ ਇਕ ਲਾਈਨ ਬਦਲ ਕੇ ਦੁਬਾਰਾ ਗੀਤ ਰਿਲੀਜ਼ ਕੀਤਾ ਜਾਵੇ ਤਾਂ ਇਸ ਗੀਤ ਨੂੰ ਪਹਿਲਾਂ ਨਾਲੋਂ ਜ਼ਿਆਦਾ ਭਰਵਾ ਹੁੰਗਾਰਾ ਮਿਲੇਗਾ। ਜਿਸ ਦੇ ਬੋਲ ਹਨ 'ਨਾਲੇ ਤਾਂ ਤੂੰ ਦਿੱਲੀ ਜਿੱਤੀ, ਨਾਲੇ ਦਿਲ ਵੀ ਜਿੱਤਿਆ ਮੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਆ'।

ਉਥੇ ਹੀ ਭਗਵੰਤ ਮਾਨ ਨੇ ਆਰ ਨੇਤ ਨਾਲ ਆਪਣੀ ਮੁਲਾਕਾਤ ਬਾਰੇ ਵੀ ਦੱਸਦਿਆਂ ਕਿਹਾ ਕਿ ਉਹ ਆਰ ਨੇਤ ਨੂੰ ਐਮ. ਪੀ. ਬਣਨ ਤੋਂ ਬਾਅਦ ਇਕ ਮੇਲੇ ਦੌਰਾਨ ਪਹਿਲੀ ਵਾਰ ਮਿਲੇ ਸਨ। ਮਾਨ ਨੇ ਕਿਹਾ ਕਿ ਆਰ ਨੇਤ ਨੇ ਉਨ੍ਹਾਂ ਨੂੰ ਦੱਸਿਆ ਕਿ ਇਹ ਗੀਤ ਉਸ ਨੇ ਮੇਰੇ ਨਾਮ ਲਾ ਦਿੱਤਾ ਹੈ ਤੇ ਕਿਉਂਕਿ ਲੋਕ ਉਸ ਨੂੰ ਜਦ ਵੀ ਇਸ ਗੀਤ ਦੀ ਫਰਮਾਇਸ਼ ਕਰਦੇ ਹਨ ਤਾਂ ਇਹ ਹੀ ਕਹਿੰਦੇ ਹਨ ਕਿ ਭਗਵੰਤ ਮਾਨ ਵਾਲਾ ਗਾਣਾ ਸੁਣਾ।


Deepak Kumar

Content Editor

Related News