CM ਰਿਹਾਇਸ਼ ਅੰਦਰੋਂ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ, ਸਾਲੀਆਂ ਨੇ ਲਾਇਆ ਨਾਕਾ

07/07/2022 12:03:28 PM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਅੱਜ ਡਾ. ਗੁਰਪ੍ਰੀਤ ਕੌਰ ਨਾਲ ਵਿਆਹ ਹੋਣ ਜਾ ਰਿਹਾ ਹੈ। ਮੁੱਖ ਮੰਤਰੀ ਰਿਹਾਇਸ਼ ਅੰਦਰ ਵਿਆਹ ਦੇ ਰੀਤੀ-ਰਿਵਾਜ ਚੱਲ ਰਹੇ ਹਨ। ਇਸ ਦੌਰਾਨ ਵਿਆਹ ਦੀਆਂ ਤਸਵੀਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਸੀ. ਐੱਮ. ਹਾਊਸ ਅੰਦਰ ਰਿਬਨ ਕਟਾਈ ਦੀ ਰਸਮ ਚੱਲ ਰਹੀ ਹੈ ਅਤੇ ਸਾਲੀਆਂ ਵੱਲੋਂ ਨਾਕਾ ਲਾਇਆ ਗਿਆ ਹੈ।

ਇਹ ਵੀ ਪੜ੍ਹੋ : ਇਸ ਗੁਰਦੁਆਰਾ ਸਾਹਿਬ 'ਚ ਲਾਵਾਂ ਲੈਣਗੇ 'ਭਗਵੰਤ ਮਾਨ', ਤਸਵੀਰਾਂ 'ਚ ਦੇਖੋ ਕੀ ਹੋ ਰਹੀਆਂ ਤਿਆਰੀਆਂ

PunjabKesari

ਸਭ ਤੋਂ ਪਹਿਲਾਂ ਰਾਘਵ ਚੱਢਾ ਵੱਲੋਂ ਮੁੱਖ ਮੰਤਰੀ ਦੀ ਕੁੜਤੇ-ਪਜਾਮੇ ਵਾਲੀ ਤਸਵੀਰ ਸਾਂਝੀ ਕੀਤੀ ਗਈ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਮਾਨ ਦੀ ਕਲਗੀ ਲੱਗੀ ਤਸਵੀਰ ਸਾਹਮਣੇ ਆਈ। ਹੁਣ ਰਾਘਵ ਚੱਢਾ ਵੱਲੋਂ ਸੋਸ਼ਲ ਮੀਡੀਆ 'ਤੇ ਤਸਵੀਰ ਸਾਂਝੀ ਕੀਤੀ ਗਈ ਹੈ, ਜਿਸ 'ਚ ਰਾਘਵ ਚੱਢਾ ਮੁੱਖ ਮੰਤਰੀ ਮਾਨ ਦੇ ਸਿਰ 'ਤੇ ਫੁਲਕਾਰੀ ਲੈ ਕੇ ਖੜ੍ਹੇ ਹਨ, ਉੱਥੇ ਹੀ ਮੁੱਖ ਮੰਤਰੀ ਮਾਨ ਦੀ ਭੈਣ ਮਨਪ੍ਰੀਤ ਕੌਰ ਪੂਰੀ ਤਰ੍ਹਾਂ ਭਰਾ ਦੇ ਵਿਆਹ 'ਚ ਸਜੀ ਹੋਈ ਦਿਖਾਈ ਦੇ ਰਹੀ ਹੈ।

ਇਹ ਵੀ ਪੜ੍ਹੋ : CM ਮਾਨ ਨਾਲ ਲਾਵਾਂ ਲੈਣ ਤੋਂ ਪਹਿਲਾਂ ਗੁਰਪ੍ਰੀਤ ਕੌਰ ਨੇ ਸਾਂਝੀ ਕੀਤੀ ਪਹਿਲੀ ਤਸਵੀਰ, ਆਖੀ ਇਹ ਗੱਲ

PunjabKesari

ਇਸ ਤਸਵੀਰ 'ਚ ਅਰਵਿੰਦ ਕੇਜਰੀਵਾਲ ਵੀ ਨਜ਼ਰ ਆ ਰਹੇ ਹਨ, ਜੋ ਪਿਤਾ ਦੀਆਂ ਰਸਮਾਂ ਨਿਭਾਉਂਦੇ ਹੋਏ ਦਿਖ ਰਹੇ ਹਨ।

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News