ਭਗਵੰਤ ਮਾਨ ਦੀ ‘ਆਪ’ ਕਾਰਕੁਨਾਂ ਨਾਲ ਮੁਲਾਕਾਤ ਬਣੀ ਚਰਚਾ ਦਾ ਵਿਸ਼ਾ

Wednesday, Sep 01, 2021 - 03:31 PM (IST)

ਭਗਵੰਤ ਮਾਨ ਦੀ ‘ਆਪ’ ਕਾਰਕੁਨਾਂ ਨਾਲ ਮੁਲਾਕਾਤ ਬਣੀ ਚਰਚਾ ਦਾ ਵਿਸ਼ਾ

ਸੰਗਰੂਰ: ਪਿਛਲੇ ਕਾਫ਼ੀ ਸਮੇਂ ਤੋਂ ਸਿਆਸੀ ਸਰਗਰਮੀਆਂ ਤੋਂ ਦੂਰ ਚੱਲੇ ਆ ਰਹੇ ਭਗਵੰਤ ਮਾਨ ਵਲੋਂ ਅੱਜ ‘ਆਪ’ ਪਾਰਟੀ ਦੇ ਕਾਰਕੁਨਾਂ ਨਾਲ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਤਾਂ ਇਹ ਗੱਲ ਚਰਚਾ ਦਾ ਵਿਸ਼ਾ ਬਣ ਗਈ ਕਿ ਭਗਵੰਤ ਮਾਨ ਨੇ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਹਨ। ਮੁੱਖ ਮੰਤਰੀ ਉਮੀਦਵਾਰ ਦੇ ਚਿਹਰੇ ਨੂੰ ਲੈ ਕੇ ਭਗਵੰਤ ਮਾਨ ਦੀ ਨਾਰਾਜ਼ਗੀ ਦੀਆਂ ਬਾਤਾਂ ਸੋਸ਼ਲ ਮੀਡੀਆ 'ਤੇ ਆਮ ਵੇਖਣ ਨੂੰ ਮਿਲ ਰਹੀਆਂ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਉਹ ਇਸੇ ਕਾਰਨ ਪਾਰਟੀ ਪ੍ਰਚਾਰ ਤੋਂ ਦੂਰ ਹਨ। ਅੱਜ ਇਹ ਤਸਵੀਰਾਂ ਸਾਂਝੀਆਂ ਹੁੰਦਿਆਂ ਹੀ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਸ਼ਾਇਦ ਭਗਵੰਤ ਮਾਨ ਦੀ ਪਾਰਟੀ ਨਾਲ ਇਸ ਮੁੱਦੇ 'ਤੇ ਸਹਿਮਤੀ ਬਣ ਗਈ ਹੈ ਤੇ ਉਨ੍ਹਾਂ ਨੇ ਚੋਣ ਪ੍ਰਚਾਰ ਆਰੰਭ ਦਿੱਤਾ ਹੈ।

ਇਹ ਵੀ ਪੜ੍ਹੋ : ਪੰਜ ਪਿਆਰਿਆਂ ਵਾਲੇ ਬਿਆਨ ’ਤੇ ਵਿਵਾਦ ਭਖਣ ਮਗਰੋਂ ਹਰੀਸ਼ ਰਾਵਤ ਨੇ ਮੰਗੀ ਮੁਆਫ਼ੀ

PunjabKesari

ਆਮ ਆਦਮੀ ਪਾਰਟੀ ’ਚ ਮੁੱਖ ਮੰਤਰੀ ਉਮੀਦਵਾਰ ਦੇ ਚਿਹਰੇ ਨੂੰ ਲੈ ਕੇ ਸ਼ਸ਼ੋਪੰਜ ਬਣਿਆ ਹੋਇਆ ਹੈ।ਸਿਆਸੀ ਮਾਹਰਾਂ ਮੁਤਾਬਕ ਭਗਵੰਤ ਮਾਨ ਦੇ ਨਾਂ ’ਤੇ ਪਾਰਟੀ ਅੰਦਰ ਸਹਿਮਤੀ ਨਹੀਂ ਬਣ ਪਾ ਰਹੀ। ਜਿਸ ਕਾਰਨ ਨਾਰਾਜ਼ ਭਗਵੰਤ ਮਾਨ ਨੇ ਚੋਣਾਂ ਲਈ ਪ੍ਰਚਾਰ ਮੁਹਿੰਮ ਵੀ ਨਹੀਂ ਆਰੰਭੀ। ਅੱਜ ਦੀਆਂ ਇਹ ਤਸਵੀਰਾਂ ਵੇਖ ਸਿਆਸੀ ਟਿੱਪਣੀਕਾਰ ਅੰਦਾਜ਼ੇ ਲਗਾ ਰਹੇ ਹਨ ਕਿ ਸ਼ਾਇਦ ਭਗਵੰਤ ਮਾਨ ਦੀ ਨਾਰਾਜ਼ਗੀ ਦੂਰ ਹੋ ਗਈ ਹੋਵੇ ਤੇ ਉਨ੍ਹਾਂ ਨੇ ਚੋਣ ਪ੍ਰਚਾਰ ਦਾ ਮਨ ਬਣਾ ਲਿਆ ਹੋਵੇ।

ਇਹ ਵੀ ਪੜ੍ਹੋ :  ਵੱਡੀ ਖ਼ਬਰ: ਧਮਕੀਆਂ ਮਿਲਣ ਤੋਂ ਬਾਅਦ ਰੁਲਦੂ ਸਿੰਘ ਮਾਨਸਾ ਨੂੰ ਮਿਲੀ ਸੁਰੱਖਿਆ

PunjabKesari

ਗੌਰਤਲਬ ਹੈ ਕਿ ਪਿਛਲੇ ਦਿਨੀਂ ਕੇਜਰੀਵਾਲ ਦੀ ਪੰਜਾਬ ਫੇਰੀ ਦੌਰਾਨ ਵੀ ਭਗਵੰਤ ਮਾਨ ਦੀ ਚੁੱਪੀ 'ਤੇ ਸਭ ਹੈਰਾਨ ਸਨ। ਸੇਵਾਂ ਸਿੰਘ ਸੇਖਵਾਂ ਨੂੰ ਪਾਰਟੀ 'ਚ ਸ਼ਾਮਲ ਕਰਨ ਮਗਰੋਂ ਕੇਜਰੀਵਾਲ ਅਤੇ ਸੇਖਵਾਂ ਨੇ ਤਾਂ ਪ੍ਰੈਸ ਨਾਲ ਗੱਲਬਾਤ ਕੀਤੀ ਪਰ ਭਗਵੰਤ ਮਾਨ ਨੇ ਉਸ ਸਮੇਂ ਵੀ ਮੀਡੀਆ ਦੇ ਕਿਸੇ ਸੁਆਲ ਦਾ ਕੋਈ ਜੁਆਬ ਨਾ ਦਿੱਤਾ। 


author

Shyna

Content Editor

Related News