ਵਿਰੋਧੀ ਧਿਰ ਨੂੰ ਲਗਾਤਾਰ ਜਵਾਬ ਦੇ ਰਹੇ CM ਭਗਵੰਤ ਮਾਨ, ਕਿਹਾ-ਸੂਬੇ ਨਾਲ ਕਦੇ ਧੋਖਾ ਨਹੀਂ ਕਰਾਂਗੇ

Thursday, Apr 28, 2022 - 11:22 AM (IST)

ਵਿਰੋਧੀ ਧਿਰ ਨੂੰ ਲਗਾਤਾਰ ਜਵਾਬ ਦੇ ਰਹੇ CM ਭਗਵੰਤ ਮਾਨ, ਕਿਹਾ-ਸੂਬੇ ਨਾਲ ਕਦੇ ਧੋਖਾ ਨਹੀਂ ਕਰਾਂਗੇ

ਜਲੰਧਰ (ਧਵਨ)– ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਸਰਕਾਰ ਨੂੰ ਦਿੱਲੀ ਤੋਂ ਚਲਾਏ ਜਾਣ ਦੇ ਵਿਰੋਧੀ ਧਿਰ ਵੱਲੋਂ ਲਾਏ ਜਾ ਰਹੇ ਦੋਸ਼ਾਂ ਦਾ ਲਗਾਤਾਰ ਜਵਾਬ ਦੇਣ ’ਚ ਲੱਗੇ ਹੋਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਦਿਲ ਵਿਚ ਪੰਜਾਬ ਵਸਿਆ ਹੋਇਆ ਹੈ। ਅਸੀਂ ਦਿਲੋਂ ਪੰਜਾਬ ਨਾਲ ਜੁੜੇ ਹੋਏ ਹਾਂ ਅਤੇ ਪੰਜਾਬ ਦੀ ਮਿੱਟੀ ਸਾਡੇ ਰੋਮ-ਰੋਮ ਵਿਚ ਵਸੀ ਹੋਈ ਹੈ। ਅਸੀਂ ਪੰਜਾਬ ਦਾ ਅਨਾਜ ਖਾਂਦੇ ਹਨ, ਪੰਜਾਬ ਦਾ ਪਾਣੀ ਪੀਂਦੇ ਹਾਂ, ਇਸ ਲਈ ਪੰਜਾਬ ਨਾਲ ਕਦੇ ਵੀ ਧੋਖਾ ਨਹੀਂ ਕਰਾਂਗੇ।

ਇਹ ਵੀ ਪੜ੍ਹੋ: ਨਵਾਂਸ਼ਹਿਰ ਵਿਖੇ ਪਿਸਤੌਲ ਨਾਲ ਢਾਬੇ ’ਤੇ ਲੋਕਾਂ ਨੂੰ ਧਮਕਾਉਣ ਵਾਲੇ ਥਾਣੇਦਾਰ ਖ਼ਿਲਾਫ਼ ਵੱਡੀ ਕਾਰਵਾਈ

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਖ਼ੁਦ ਸੂਬੇ ਨੂੰ ਚਲਾ ਰਹੀ ਹੈ ਅਤੇ ਇਨ੍ਹਾਂ ਗੱਲਾਂ ਵਿਚ ਕੋਈ ਸੱਚਾਈ ਨਹੀਂ ਕਿ ਦਿੱਲੀ ਤੋਂ ਪੰਜਾਬ ਸਰਕਾਰ ਦਾ ਸੰਚਾਲਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕਿਸ ਤਰ੍ਹਾਂ ਚਲਾਉਣਾ ਹੈ, ਇਸ ਬਾਰੇ ਸਾਨੂੰ ਕਿਸੇ ਦੀ ਰਾਏ ਲੈਣ ਦੀ ਲੋੜ ਨਹੀਂ। ਮੁੱਖ ਮੰਤਰੀ ਨੇ ਕੱਲ੍ਹ ਹੀ ਵਿਰੋਧੀ ਧਿਰ ਦੇ ਨੇਤਾਵਾਂ ਸੁਖਬੀਰ ਬਾਦਲ, ਨਵਜੋਤ ਸਿੰਘ ਸਿੱਧੂ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਜਵਾਬ ਦਿੱਤਾ ਸੀ ਅਤੇ ਕਿਹਾ ਸੀ ਕਿ ਉਹ ਪੰਜਾਬ ਨੂੰ ਤਰੱਕੀ ’ਤੇ ਲਿਜਾਣ ਦੇ ਰਸਤੇ ਵਿਚ ਕੋਈ ਅੜਿੱਕਾ ਨਾ ਪਾਉਣ।

ਆਮ ਆਦਮੀ ਪਾਰਟੀ ਨੇ ਵਿਰੋਧੀ ਧਿਰ ਨੂੰ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਦਿੱਲੀ ਅਤੇ ਪੰਜਾਬ ਇਕ-ਦੂਜੇ ਤੋਂ ਸਿੱਖ ਕੇ ਪੂਰੇ ਦੇਸ਼ ਨੂੰ ਅੱਗੇ ਵਧਾਉਣਗੇ ਕਿਉਂਕਿ ਅਸੀਂ ਕੱਟੜ ਦੇਸ਼ ਭਗਤ ਹਾਂ। ਸੋਸ਼ਲ ਮੀਡੀਆ ’ਤੇ ਇਸ ਸੁਨੇਹੇ ਨੂੰ ਆਮ ਆਦਮੀ ਪਾਰਟੀ ਨੇ ਕਾਫ਼ੀ ਤੇਜ਼ੀ ਨਾਲ ਪ੍ਰਸਾਰਿਤ ਕੀਤਾ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: CM ਭਗਵੰਤ ਮਾਨ ਸਣੇ ਜਲੰਧਰ ਦੇ ਰੇਲਵੇ ਸਟੇਸ਼ਨ ਤੇ ਹੋਰ ਥਾਵਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News