ਭਗਵੰਤ ਮਾਨ ਨੇ ਮੋਦੀ ਖ਼ਿਲਾਫ਼ ਖੋਲ੍ਹਿਆ ਮੋਰਚਾ, ਟਵਿੱਟਰ 'ਤੇ ਜੰਮ ਕੇ ਕੱਢੀ ਭੜਾਸ
Sunday, Sep 13, 2020 - 02:27 PM (IST)
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਨੇਤਾ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਮੋਦੀ ਖਿਲਾਫ਼ ਟਵਿੱਟਰ 'ਤੇ ਜੰਮ ਕੇ ਭੜਾਸ ਕੱਢੀ ਹੈ। ਉਨ੍ਹਾਂ ਨੇ ਦੇਸ਼ ਦੀਆਂ ਸਰਕਾਰੀ ਸੰਸਥਾਵਾਂ ਦੇ ਨਿੱਜੀਕਰਣ ਨੂੰ ਲੈ ਕੇ ਮੋਦੀ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 'ਬਦਲੀਆਂ-ਤਾਇਨਾਤੀਆਂ' 'ਤੇ ਸਰਕਾਰ ਦਾ ਵੱਡਾ ਫ਼ੈਸਲਾ, 6 ਮਹੀਨਿਆਂ ਲਈ ਲਾਈ ਪਾਬੰਦੀ
ਭਗਵੰਤ ਮਾਨ ਨੇ ਟਵੀਟ ਕੀਤਾ ਹੈ, ''ਲੋਕ ਐਵੇਂ ਹੀ ਬੋਲ ਰਹੇ ਹਨ ਕਿ ਸਾਹਿਬ ਨੇ ਰੇਲਵੇ ਵੇਚ ਦਿੱਤਾ, ਏਅਰਪੋਰਟ ਵੇਚ ਦਿੱਤੇ, ਐੱਲ. ਆਈ. ਸੀ. ਵੇਚ ਦਿੱਤੀ, ਬੈਂਕ ਵੇਚ ਦਿੱਤੇ, ਬੀ. ਐਸ. ਐਨ. ਐਲ. ਵੇਚ ਦਿੱਤਾ, ਲਾਲ ਕਿਲਾ ਵੇਚ ਦਿੱਤਾ, ਵਗੈਰਾ ਵਗੈਰਾ... ਉਨ੍ਹਾਂ ਨੂੰ ਕੌਣ ਸਮਝਾਵੇ ਕਿ ਭਾਈ ਸਾਹਿਬ... ਚੋਣ ਕਮਿਸ਼ਨ, ਸੀ. ਬੀ.ਆਈ., ਮੀਡੀਆ, ਨੀਤੀ ਕਮਿਸ਼ਨ, ਫੇਸਬੁੱਕ ਅਤੇ ਕਈ ਸੂਬਿਆਂ ਦੇ ਵਿਧਾਇਕ ਖਰੀਦੇ ਵੀ ਤਾਂ ਹਨ... ਯਾਦ ਰੱਖੋ।''
ਇਹ ਵੀ ਪੜ੍ਹੋ : ਰੇਲਵੇ ਕੁਆਰਟਰ 'ਚੋਂ ਨਗਨ ਹਾਲਤ 'ਚ ਮਿਲੀ ਨੌਜਵਾਨ ਦੀ ਲਾਸ਼, ਬਲੇਡ ਨਾਲ ਵੱਢੇ ਮਿਲੇ ਕਈ ਅੰਗ
ਦੱਸ ਦੇਈਏ ਕਿ ਦੇਸ਼ ਦੀਆਂ ਮੌਜੂਦਾ ਸਰਕਾਰੀ ਸੰਸਥਾਵਾਂ ਦਾ ਨਿੱਜੀਕਰਣ ਹੋ ਰਿਹਾ ਹੈ, ਜਿਸ ਕਾਰਨ ਮੋਦੀ ਸਰਕਾਰ ਵਿਰੋਧੀ ਧਿਰਾਂ ਦੇ ਨਿਸ਼ਾਨੇ 'ਤੇ ਆ ਗਈ ਹੈ। ਇਸ ਤੋਂ ਇਲਾਵਾ ਰੇਲਵੇ 'ਚ ਨਿੱਜੀਕਰਣ ਤਹਿਤ ਸਟੇਸ਼ਨ ਬਣਾਏ ਜਾਣ ਅਤੇ ਨਿੱਜੀ ਟਰੇਨਾਂ ਚਲਾਏ ਜਾਣ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ, ਜਦੋਂ ਕਿ ਦੇਸ਼ ਦੀ ਇਕਲੌਤੀ ਸਰਕਾਰੀ ਟੈਲੀਕਾਮ ਕੰਪਨੀ ਬੀ.ਐਸ. ਐਨ. ਐਲ. ਵੀ ਵਿਕਣ ਦੀ ਕਗਾਰ 'ਤੇ ਹੈ। ਇਨ੍ਹਾਂ ਸਾਰੇ ਮੁੱਦਿਆਂ ਨੂੰ ਲੈ ਕੇ ਹੀ ਭਗਵੰਤ ਮਾਨ ਨੇ ਮੋਦੀ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਉਨ੍ਹਾਂ ਖਿਲਾਫ ਖੂਬ ਵਿਅੰਗ ਕੱਸੇ ਹਨ।
ਇਹ ਵੀ ਪੜ੍ਹੋ : ਅੱਲ੍ਹੜ ਮੁਟਿਆਰ 'ਤੇ ਬੇਈਮਾਨ ਹੋਏ ਦਰਿੰਦਿਆਂ ਨੇ ਟੱਪੀਆਂ ਹੱਦਾਂ, ਅਸ਼ਲੀਲ ਵੀਡੀਓ ਕੀਤੀ ਵਾਇਰਲ