ਭਗਵੰਤ ਮਾਨ ਨੂੰ ''ਸ਼ਰਾਬੀ'' ਦੱਸ ਬੁਰੀ ਫਸੀ ਕਾਂਗਰਸ, ਗਰਮਾਈ ਸਿਆਸਤ

Wednesday, May 01, 2019 - 07:08 PM (IST)

ਭਗਵੰਤ ਮਾਨ ਨੂੰ ''ਸ਼ਰਾਬੀ'' ਦੱਸ ਬੁਰੀ ਫਸੀ ਕਾਂਗਰਸ, ਗਰਮਾਈ ਸਿਆਸਤ

ਸੰਗਰੂਰ : ਸੰਗਰੂਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੂੰ ਸ਼ਰਾਬੀ ਦੱਸ ਕੇ ਕਾਂਗਰਸ ਬੁਰੀ ਫਸ ਗਈ ਹੈ ਕਿਉਂਕਿ ਭਗਵੰਤ ਮਾਨ ਨੇ ਕਾਂਗਰਸੀ ਉਮੀਦਵਾਰ ਦੀਆਂ ਸ਼ਰਾਬ ਦਾ ਗਲਾਸ ਹੱਥ 'ਚ ਫੜ੍ਹਨ ਵਾਲੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਹੈ। ਭਗਵੰਤ ਮਾਨ ਨੇ ਫੇਸਬੁੱਕ 'ਤੇ ਪਾਈ ਆਪਣੀ ਇਕ ਪੋਸਟ 'ਚ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਆਰੂਸਾ ਆਲਮ ਨਾਲ ਦਿਖਾਇਆ ਹੈ, ਜਿਸ ਦੌਰਾਨ ਢਿੱਲੋਂ ਨੇ ਆਪਣੇ ਹੱਥ 'ਚ ਗਲਾਸ ਫੜ੍ਹਿਆ ਹੋਇਆ ਹੈ। ਭਗਵੰਤ ਮਾਨ ਨੇ ਲਿਖਿਆ ਹੈ, ''ਫੇਰ ਕੀ ਹੋਇਆ ਜੇ ਢਿੱਲੋਂ ਨੇ ਹੱਥ 'ਚ ਗਲਾਸ ਫੜ੍ਹਿਆ ਹੋਇਆ, ਇਹ ਗਲਾਸ ਮਾਨ ਦੇ ਹੱਥ 'ਚ ਪਾਪ ਏ ਪਰ ਇਨ੍ਹਾਂ ਨੂੰ ਮੁਆਫ ਏ''। ਇਸ ਪੋਸਟ ਤੋਂ ਬਾਅਦ ਦੋਹਾਂ ਉਮੀਦਵਾਰਾਂ 'ਚ ਜ਼ੁਬਾਨੀ ਜੰਗ ਸ਼ੁਰੂ ਹੋ ਗਈ ਹੈ। ਭਗਵੰਤ ਮਾਨ ਜਿੱਥੇ ਸ਼ਰਾਬ ਨੂੰ ਲੈ ਕੇ ਖੁਦ ਨੂੰ ਬੇਦਾਗ ਦੱਸ ਰਹੇ ਹਨ, ਉੱਥੇ ਹੀ ਕੇਵਲ ਸਿੰਘ ਢਿੱਲੋਂ ਨੇ ਵਾਇਰਲ ਤਸਵੀਰ ਨੂੰ ਐਡਿਟ ਕੀਤੀ ਦੱਸਦੇ ਹੋਏ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਬੌਖਲਾ ਗਿਆ ਹੈ ਅਤੇ ਹਾਰ ਦੇ ਡਰੋਂ ਅਜਿਹੀ ਹੇਠਲੇ ਪੱਧਰ ਦੀ ਸਿਆਸਤ ਕਰ ਰਿਹਾ ਹੈ।


author

Babita

Content Editor

Related News