ਜਲੰਧਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, ਪੰਜਾਬ ਪੁਲਸ ’ਚ ਭਰਤੀਆਂ ਨੂੰ ਲੈ ਕੇ ਆਖੀ ਇਹ ਗੱਲ
Friday, Sep 22, 2023 - 06:25 PM (IST)
ਜਲੰਧਰ (ਰਮਨਦੀਪ ਸੋਢੀ) : ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਹੈ ਕਿ ਪੰਜਾਬ ਪੁਲਸ ਵਿਚ ਭਰਤੀਆਂ ਦਾ ਦੌਰ ਲਗਾਤਾਰ ਜਾਰੀ ਹੈ। ਅਜੇ ਸਿਰਫ ਸ਼ੁਰੂਆਤ ਹੋਈ ਹੈ ਹਰ ਸਾਲ ਅਸੀਂ ਪੰਜਾਬ ਪੁਲਸ ਨੂੰ ਅਪਡੇਟ ਕਰਾਂਗੇ। ਹਰ ਸਾਲ ਭਰਤੀਆਂ ਹੋਣਗੀਆਂ। ਚਾਰ ਸਾਲ ਤਕ ਦਾ ਨੋਟੀਫਿਕੇਸ਼ਨ ਸਿੱਧਾ ਦੇ ਦਿੱਤਾ ਹੈ। ਜਨਵਰੀ ਵਿਚ ਨੋਟੀਫਿਕੇਸ਼ਨ, ਮਈ-ਜੂਨ ਵਿਚ ਪੇਪਰ, ਜੁਲਾਈ-ਅਗਸਤ ਵਿਚ ਰਿਜ਼ਲਟ, ਅਕਤੂਬਰ ਵਿਚ ਫਿਜ਼ੀਕਲ ਟੈਸਟ ਤੇ ਨਵੰਬਰ ਵਿਚ ਨਿਯੁਕਤੀ ਪੱਤਰ। ਇਸ ਨਾਲ ਪੰਜਾਬ ਮੁੜ ਨੰਬਰ ਇਕ ਸੂਬਾ ਬਣੇਗਾ। ਜਲੰਧਰ ਦੇ ਪੀ. ਏ. ਪੀ. ਗਰਾਊਂਡ ਵਿਚ ਪਾਸਿੰਗ ਆਊਟ ਪਰੇਡ ਵਿਚ ਸ਼ਮੂਲੀਅਤ ਕਰਨ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਇਕ ਪਾਸਿੰਗ ਆਊਟ ਪਰੇਡ ਨਹੀਂ, ਇਹ ਉਮੀਦ ਦੀ ਪਰੇਡ ਹੈ। ਇਹ ਪਰੇਡ ਕਿਸੇ ਦੇਸ਼ ਦੀ ਮਿਲਟਰੀ ਦੀ ਪਰੇਡ ਨਾਲੋਂ ਘੱਟ ਨਹੀਂ ਹੈ। ਵੱਖ-ਵੱਖ ਸਿਖਲਾਈ ਕੇਂਦਰਾਂ ’ਚ ਤੁਸੀਂ ਟ੍ਰੇਨਿੰਗ ਲਈ। ਇਹ ਪਹਿਲੀ ਵਾਰ ਹੋਇਆ ਹੈ ਜਦੋਂ 2999 ਜਵਾਨਾਂ ਦੀ ਇਕੱਠੀ ਪਰੇਡ ਹੋ ਰਹੀ ਹੈ। ਜਿਸ ਵਿਚ 1098 ਕੁੜੀਆਂ ਅਤੇ ਨ1901 ਮੁੰਡੇ ਪਰੇਡ ਦਾ ਹਿੱਸਾ ਬਣੇ ਹਨ।
ਇਹ ਵੀ ਪੜ੍ਹੋ : ਸਰਕਾਰੀ ਬੱਸਾਂ ’ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ, ਹੜਤਾਲ ਨੂੰ ਲੈ ਕੇ ਲਿਆ ਗਿਆ ਇਹ ਫ਼ੈਸਲਾ
ਅੱਗੇ ਵੀ ਜਾਰੀ ਰਹੇਗੀ ਪੁਲਸ ਭਰਤੀ
ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਇਕ ਵਾਰ ਕਾਯਮਾਬੀ ਨਹੀਂ ਮਿਲੀ ਤਾਂ ਦੂਜਾ ਮੌਕੇ ਮਿਲੇਗਾ। ਗਰਾਊਂਡ ਵਿਚ ਜਾਓਗੇ ਤਾਂ ਟ੍ਰੇਨਿੰਗ ਕਰੋਗੇ ਅਤੇ ਬੁਰੀ ਸੰਗਤ ਤੋਂ ਬਚੋਗੇ। ਮੁੱਖ ਮੰਤਰੀ ਨੇ ਕਿਹਾ ਕਿ ਭਵਿੱਖ ਵਿਚ 1800 ਸਿਪਾਹੀ ਅਤੇ 300 ਸਬ ਇੰਸਪੈਕਟਰਾਂ ਦੀ ਭਰਤੀ ਦੀ ਪ੍ਰਿਕਿਰਿਆ ਚੱਲ ਰਹੀ ਹੈ। 54 ਸਿਪਾਈ ਅਤੇ 12 ਸਪੋਰਟਸ ਕੋਟੇ ਵਿਚ ਰੱਖੇ ਜਾਣਗੇ।
ਇਹ ਵੀ ਪੜ੍ਹੋ : ਮੁਕਤਸਰ ਬੱਸ ਹਾਦਸੇ ’ਚ ਹੁਣ ਤਕ ਦਾ ਸਭ ਤੋਂ ਵੱਡਾ ਖ਼ੁਲਾਸਾ, ਪੁਲਸ ਨੇ ਕੀਤੀ ਵੱਡੀ ਕਾਰਵਾਈ
ਨਵੀਂ ਪੁਲਸ ਬਣਾ ਰਹੇ ਹਾਂ
ਸੰਬੋਧਨ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਨਵੀਂ ਪੁਲਸ ਬਣਾਈ ਜਾ ਰਹੀ ਹੈ। ਐੱਸ. ਐੱਸ. ਐੱਫ. (ਸੜਕ ਸੁਰੱਖਿਆ ਫੋਰਸ) ਜੋ ਸੜਕ ਸੁਰੱਖਿਆ ’ਤੇ ਜਾਨ ਵਾਲੀਆਂ ਜਾਨਾਂ ਨੂੰ ਬਚਾਉਣ ਦਾ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਇਕ ਦਿਨ ਵਿਚ 14 ਆਨ ਦਿ ਸਪੋਰਟ ਮੌਤਾਂ ਹੋ ਰਹੀਆਂ ਹਨ, ਜਿਸ ਦਾ ਸਾਲ ਭਰ ਦਾ ਅੰਕੜਾ 52-5300 ਮੌਤਾਂ ਬਣਦੀਆਂ ਹਨ। ਮਤਲਬ 5000 ਤੋਂ ਵੱਧ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਪੰਜਾਬ ਸਰਕਾਰ ਇਸ ਪਾਸੇ ਵੱਡਾ ਕਦਮ ਚੁੱਕ ਰਹੀ ਹੈ। ਇਸ ਫੋਰਸ ਨੂੰ ਸਭ ਤੋਂ ਵੱਡੀਆਂ ਹਾਰਸ ਪਾਵਰ ਦੀਆਂ ਗੱਡੀਆਂ ਦਿੱਤੀਆਂ ਜਾਣਗੀਆਂ, ਗੈਸ ਕਟਰ ਦਿੱਤੇ ਜਾਣਗੇ, ਸਪੈਸ਼ਲ ਫਰਟਸ ਏਡ ਦਾ ਸਮਾਨ ਦਿੱਤਾ ਜਾਵੇਗਾ। ਇਹ ਫੋਰਸ ਹਰ 30 ਕਿੱਲੋਮੀਟਰ ਦੇ ਇਲਾਕੇ ਵਿਚ ਤਾਇਨਾਤ ਕੀਤੀ ਜਾਵੇਗੀ। ਐੱਸ. ਐੱਸ. ਐੱਫ. ਦੀ ਗੱਡੀ ਅਤੇ ਫੋਰਸ ਲਈ ਬਹੁਤ ਸ਼ਾਨਦਾਰ ਵਰਦੀ ਸਲੈਕਟ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਅਸੀਂ 50 ਫੀਸਦੀ ਤਕ ਵੀ ਕਾਮਯਾਬ ਹੋ ਗਏ ਤਾਂ ਅਸੀਂ ਸਾਲ ਦੀਆਂ 2500 ਵੱਧ ਜ਼ਿੰਦਗੀਆਂ ਬਚਾ ਸਕਾਂਗੇ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਟੈਕਨੀਕਲ ਸਪੋਰਟਸ ਸਰਵੀਸਿਜ਼ ਵਿਚ ਭਰਤੀਆਂ ਕੀਤੀਆਂ ਜਾ ਰਹੀਆਂ ਹਨ। 267 ਸਬ ਇੰਸਪੈਰਕਟਰ, 340 ਸਪਾਹੀ, ਇਨਵੈਸਟੀਗੇਸ਼ਨ ਕਾਰਡਰ, 787 ਹੈੱਡ ਕਾਂਸਟੇਬਲ, 362 ਸਿਪਾਹੀ, ਇੰਟੈਲੀਜੈਂਸ ਕਾਰਡਰ 794, ਨਵੇਂ ਸਿਪਾਹੀਆਂ ਉਨ੍ਹਾਂ ਨੂੰ ਵੀ ਜਲਦੀ ਹੀ ਨਿਯੁਕਤੀ ਪੱਤਰ ਮਿਲਣਗੇ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਵਿਭਾਗ ਨੇ ਲਿਆ ਇਹ ਵੱਡਾ ਫ਼ੈਸਲਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8