ਮੋਦੀ ਜੀ ਥੋੜਾ ਅਫਸੋਸ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਕਰ ਲੈਂਦੇ : ਮਾਨ
Friday, Dec 18, 2020 - 11:08 PM (IST)
ਜਲੰਧਰ,(ਵੈਬ ਡੈਸਕ) : ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਿੱਲੀ ਦੇ ਕਿਸਾਨ ਅੰਦੋਲਨ ਦੌਰਾਨ ਲਗਭਗ 24 ਕਿਸਾਨਾਂ ਦੀ ਮੌਤ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਕ ਵੀ ਸ਼ਬਦ ਨਾ ਕਹੇ ਜਾਣ ’ਤੇ ਤੰਜ ਕੱਸਿਆ ਹੈ।
ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੋਵੇਂ ਪਾਖੰਡੀ ਪਾਰਟੀਆਂ : ਕੈਪਟਨ
ਮਾਨ ਨੇ ਕਿਹਾ ਕਿ ਪੀ. ਐਮ. ਮੋਦੀ ਵਲੋਂ ਕਿਸਾਨਾਂ ਦੀ ਮੌਤ ’ਤੇ ਅਫਸੋਸ ’ਚ ਇਕ ਵੀ ਸ਼ਬਦ ਨਹੀਂ ਕਿਹਾ ਗਿਆ ਪਰ ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਮਾਂ ਦੀ ਮੌਤ ਦੇ ਅਫਸੋਸ ’ਚ ਚਿੱਠੀ ਲਿਖ ਦਿੱਤੀ।
पाकिस्तान के पूर्व प्रधान मंत्री नवाज शरीफ की मां की मौत होने पर नरेंद्र मोदी जी ने अफसोस में लंबी चिट्ठी लिखी मगर दिल्ली के किसान आंदोलन के दौरान लगभग 24 किसानों की मौत पर एक शब्द भी नहीं..मोदी जी आप इनको भी तो "पाकिस्तानी" कह रहे हो..थोड़ा अफसोस इनके परिजनों के साथ भी कर लेते
— Bhagwant Mann (@BhagwantMann) December 18, 2020
ਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਮਾਂ ਦੀ ਮੌਤ ਹੋਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਅਫਸੋਸ ’ਚ ਲੰਬੀ ਚਿੱਠੀ ਲਿਖੀ ਹੈ ਪਰ ਦਿੱਲੀ ਦੇ ਕਿਸਾਨ ਅੰਦੋਲਨ ਦੌਰਾਨ ਲਗਭਗ 24 ਕਿਸਾਨਾਂ ਦੀ ਮੌਤ ’ਤੇ ਇਕ ਸ਼ਬਦ ਵੀ ਨਹੀਂ ਕਿਹਾ। ਉਨ੍ਹਾਂ ਕਿਹਾ ਕਿ ਮੋਦੀ ਜੀ ਤੁੁਸੀਂ ਇਨ੍ਹਾਂ ਨੂੰ ਵੀ ਤਾਂ ਪਾਕਿਸਤਾਨੀ ਕਹਿ ਰਹੇ ਹੋ, ਥੋੜਾ ਅਫਸੋਸ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਕਰ ਲੈਂਦੇ।