ਮਜ਼ਦੂਰ ਦੀ ਮਜ਼ਦੂਰੀ ਉਸ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਮਿਲਣੀ ਚਾਹੀਦੀ ਹੈ: ਮਾਨ
Tuesday, Jul 02, 2019 - 11:54 PM (IST)

ਸ਼ੇਰਪੁਰ,(ਸਿੰਗਲਾ): ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਜਿਥੇ ਨਰਿੰਦਰ ਮੋਦੀ ਦੀ ਸਰਕਾਰ ਨੂੰ ਪੰਜਾਬ ਦੇ ਮਸਲਿਆਂ 'ਤੇ ਸਵਾਲ ਕੀਤੇ। ਉਥੇ ਹੀ ਹੁਣ ਉਨ੍ਹਾਂ ਵਲੋਂ ਪੰਜਾਬ ਦੇ ਗਰੀਬ, ਮਨਰੇਗਾ ਮਜ਼ਦੂਰਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰ ਕੇ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ 500 ਰੁਪਏ ਕਰਨ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਪਾਰਲੀਮੈਂਟ 'ਚ ਦੱਸਿਆ ਕਿ ਮਨਰੇਗਾ (ਨਰੇਗਾ) ਮਜ਼ਦੂਰਾਂ ਨੂੰ ਮੌਜੂਦਾ ਸਮੇਂ 'ਚ ਸਿਰਫ 240 ਰੁਪਏ ਦਿਹਾੜੀ ਮਿਲਦੀ ਹੈ ਪਰ ਉਹ ਵੀ ਕੰਮ ਕਰਨ ਤੋਂ ਇਕ ਜਾਂ ਡੇਢ ਸਾਲ ਬਾਅਦ ਮਜ਼ਦੂਰਾਂ ਨੂੰ ਪੈਸਾ ਦਿੱਤਾ ਜਾਂਦਾ ਹੈ। ਮਨਰੇਗਾ ਐਕਟ ਅਧੀਨ ਹਰ ਮਜ਼ਦੂਰ ਨੂੰ 100 ਦਿਨ ਦਾ ਗਾਰੰਟੀ ਰੋਜ਼ਗਾਰ ਦੇਣਾ ਹੈ ਪਰ ਪੰਜਾਬ 'ਚ ਕਿਤੇ 20 ਦਿਨ ਅਤੇ ਕਿਤੇ 35-40 ਦਿਨ ਹੀ ਮਨਰੇਗਾ ਮਜ਼ਦੂਰਾਂ ਨੂੰ ਕੰਮ ਮਿਲ ਰਿਹਾ ਹੈ। ਜਿਸ ਕਰਕੇ ਇਹ ਮਨਰੇਗਾ
ਮਜ਼ਦੂਰਾਂ ਨਾਲ ਅਨਿਆਂ ਹੋ ਰਿਹਾ ਹੈ।