ਝੂਠੇ ਵਾਅਦੇ ਕਰਨ ਵਾਲੀਆਂ ਪਾਰਟੀਆਂ ਦੀ ਮਾਨਤਾ ਹੋਵੇ ਰੱਦ : ਮਾਨ (ਵੀਡੀਓ)

Saturday, Dec 15, 2018 - 12:45 PM (IST)

ਸੰਗਰੂਰ(ਪ੍ਰਿੰਸ)— ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਇਕ ਬਹੁਤ ਵੱਡਾ ਮਾਮਲਾ ਜਨਤਾ ਦਰਬਾਰ 'ਚ ਰੱਖਿਆ ਹੈ। ਭਗਵੰਤ ਮਾਨ ਨੇ ਸਲਾਹ ਦਿੱਤੀ ਹੈ ਕਿ ਚੋਣਾਂ ਸਮੇਂ ਜਿਹੜੀਆਂ ਪਾਰਟੀ ਵਾਅਦੇ ਕਰਕੇ ਸੱਤਾ ਵਿਚ ਆਉਂਦੀਆਂ ਹਨ ਅਤੇ ਸੱਤਾ ਵਿਚ ਆਉਂਦੇ ਹੀ ਆਪਣੇ ਕੀਤੇ ਵਾਅਦੇ ਭੁੱਲ ਜਾਂਦੀਆਂ ਉਨ੍ਹਾਂ ਪਾਰਟੀਆਂ ਦੀ ਮਾਨਤਾ ਰੱਦ ਹੋਣੀ ਚਾਹੀਦੀ ਹੈ। ਇਸ ਦੇ ਲਈ ਚੋਣ ਕਮਿਸ਼ਨ ਨੂੰ ਉਨ੍ਹਾਂ ਪਾਰਟੀਆਂ ਨੂੰ ਲੀਗਲ ਨੋਟਿਸ ਭੇਜਿਆ ਜਾਣਾ ਚਾਹੀਦਾ ਹੈ, ਜਿਸ ਨਾਲ ਇਹ ਪਾਰਟੀਆਂ ਝੂਠੇ ਵਾਅਦੇ ਕਰਨ ਤੋਂ ਵੀ ਡਰਨਗੀਆਂ। ਇਸ ਲਈ ਜ਼ਰੂਰੀ ਹੈ ਕਿ ਪਾਰਟੀਆਂ ਦੇ ਚੋਣ ਮਨੋਰਥ ਪੱਤਰ 'ਤੇ ਇਕ ਮੋਨੀਟਰਿੰਗ ਕਮੇਟੀ ਨਜ਼ਰ ਰੱਖੇ।

ਦੇਸ਼ 'ਚ ਹੋਰ ਸੁਧਾਰ ਲਈ ਸੱਚ ਵਿਚ ਇਹ ਇੱਕ ਬਹੁਤ ਚੰਗਾ ਸੁਝਾਹ ਹੈ। ਪਰ ਇਸ ਸੁਝਾਅ ਨੂੰ ਅਮਲੀਜਾਮਾ ਪਹਿਨਾਉਣ ਲਈ ਆਮ ਜਨਤਾ ਦੇ ਨਾਲ-ਨਾਲ ਨੇਤਾਵਾਂ ਤੇ ਪਾਰਟੀਆਂ ਨੂੰ ਵੀ ਮਜਬੂਤ ਇੱਛਾਸ਼ਕਤੀ ਦਿਖਾਉਣੀ ਹੋਵੇਗੀ, ਜਿਸਦੀ ਉਮੀਦ ਭਾਰਤ ਦੇ ਨੇਤਾਵਾਂ ਤੋਂ ਕਰਨਾ ਨਾਹ ਦੇ ਬਰਾਬਰ ਹੈ।  


cherry

Content Editor

Related News