10ਵੀਂ ਦੇ ਨਤੀਜਿਆਂ 'ਚ ਬਾਜ਼ੀ ਮਾਰਨ ਵਾਲੀਆਂ ਧੀਆਂ ਲਈ CM ਮਾਨ ਨੇ ਪਾਈ ਪੋਸਟ

Thursday, Apr 18, 2024 - 05:51 PM (IST)

10ਵੀਂ ਦੇ ਨਤੀਜਿਆਂ 'ਚ ਬਾਜ਼ੀ ਮਾਰਨ ਵਾਲੀਆਂ ਧੀਆਂ ਲਈ CM ਮਾਨ ਨੇ ਪਾਈ ਪੋਸਟ

ਚੰਡੀਗੜ੍ਹ : 10ਵੀਂ ਜਮਾਤ ਦੇ ਨਤੀਜਿਆਂ ਵਿਚ ਪੰਜਾਬ ਭਰ ਵਿਚੋਂ ਬਾਜ਼ੀ ਮਾਰਨ ਵਾਲੀਆਂ ਧੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਵਧਾਈ ਦਿੱਤੀ ਹੈ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਆਖਿਆ ਕਿ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਜਮਾਤ ਦੇ ਨਤੀਜੇ ਐਲਾਨੇ ਗਏ। ਇਸ ਵਾਰ ਵੀ ਸਾਡੀਆਂ ਧੀਆਂ ਨੇ ਬਾਜ਼ੀ ਮਾਰੀ ਹੈ। ਅੱਵਲ ਆਈਆਂ ਕੁੜੀਆਂ 'ਚ ਪਹਿਲੇ ਸਥਾਨ 'ਤੇ ਜ਼ਿਲ੍ਹਾ ਲੁਧਿਆਣਾ ਦੀ ਅਦਿਤੀ, ਦੂਜੇ ਸਥਾਨ 'ਤੇ ਜ਼ਿਲ੍ਹਾ ਲੁਧਿਆਣਾ ਦੀ ਹੀ ਅਲੀਸ਼ਾ ਸ਼ਰਮਾ ਅਤੇ ਤੀਜੇ ਸਥਾਨ ‘ਤੇ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੀ ਕਰਮਨਪ੍ਰੀਤ ਕੌਰ ਰਹੀ ਹੈ। ਸਾਰਿਆਂ ਦੇ ਪਰਿਵਾਰਾਂ ਨੂੰ ਮੇਰੇ ਵੱਲੋਂ ਵਧਾਈਆਂ। ਬਾਕੀ ਪਾਸ ਹੋਏ ਸਾਰੇ ਬੱਚਿਆਂ, ਮਾਪਿਆਂ ਤੇ ਅਧਿਆਪਕਾਂ ਨੂੰ ਵੀ ਬਹੁਤ-ਬਹੁਤ ਵਧਾਈਆਂ। 

ਇਹ ਵੀ ਪੜ੍ਹੋ : PSEB ਨੇ ਐਲਾਨਿਆ 10ਵੀਂ ਜਮਾਤ ਦਾ ਨਤੀਜਾ, ਪਹਿਲੇ ਤਿੰਨ ਸਥਾਨਾਂ 'ਤੇ ਕੁੜੀਆਂ ਨੇ ਮਾਰੀ ਬਾਜ਼ੀ

ਦੱਸਣਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ 10ਵੀਂ ਜਮਾਤ ਦਾ ਨਤੀਜਾ ਅੱਜ ਐਲਾਨਿਆ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਲੜਕੀਆਂ ਨੇ ਬਾਜ਼ੀ ਮਾਰਦਿਆਂ ਪਹਿਲੇ ਤਿੰਨ ਸਥਾਨਾਂ 'ਤੇ ਕਬਜ਼ਾ ਕੀਤਾ ਹੈ। ਪਹਿਲੇ ਸਥਾਨ 'ਤੇ ਲੁਧਿਆਣਾ ਦੇ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਸ਼ਿਮਲਾ ਪੁਰੀ ਲੁਧਿਆਣਾ ਦੀ ਅਦਿਤੀ ਰਹੀ ਹੈ ਜਿਸ ਨੇ 650 ਵਿਚੋਂ 650 ਅੰਕ ਹਾਸਲ ਕੀਤੇ ਹਨ ਜਦਕਿ ਦੂਜੇ ਸਥਾਨ 'ਤੇ ਇਸੇ ਸਕੂਲ ਦੀ ਅਲੀਸ਼ਾ ਸ਼ਰਮਾ ਰਹੀ ਹੈ, ਜਿਸ ਨੇ 650 ਵਿਚੋਂ 645 ਅੰਕ ਹਾਸਲ ਕੀਤੇ ਹਨ। ਤੀਸਰੇ ਨੰਬਰ 'ਤੇ ਅੰਮ੍ਰਿਤਸਰ ਦੇ ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਨਵਾਂ ਤਨੇਲ, ਤਹਿ ਬਾਬਾ ਬਕਾਲਾ ਦੀ ਕਰਮਨਪ੍ਰੀਤ ਕੌਰ ਰਹੀ ਹੈ ਜਿਸ ਨੇ 650 ਵਿਚੋਂ 645 ਅੰਕ ਹਾਸਲ ਕੀਤੇ ਹਨ। 

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਵੱਡੀ ਜਾਣਕਾਰੀ, ਇਨ੍ਹਾਂ ਤਾਰੀਖ਼ਾਂ ਲਈ ਅਲਰਟ ਜਾਰੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News