3 ਬੱਚਿਆਂ ਸਮੇਤ ਖ਼ੁਦਕੁਸ਼ੀ ਕਰਨ ਵਾਲੇ ਪਿਤਾ ਦੀ ਆਖ਼ਰੀ ਸਮੇਂ ਲਿਖੀ ਇਹ ਕਵਿਤਾ ਪੜ੍ਹ ਅੱਖਾਂ 'ਚੋਂ ਛਲਕ ਪੈਣਗੇ ਅੱਥਰੂ

Friday, Oct 09, 2020 - 11:20 AM (IST)

ਭਗਤਾ ਭਾਈ (ਵਿਜੇ): ਬੀਤੇ ਦਿਨ ਨੇੜਲੇ ਪਿੰਡ ਹਮੀਰਗੜ੍ਹ ਵਿਖੇ ਤਿੰਨ ਮਾਸੂਮ ਬੱਚਿਆਂ ਦੇ ਪਿਤਾ ਵਲੋਂ ਉਨ੍ਹਾਂ ਨੂੰ ਮਾਰਨ ਉਪਰੰਤ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ। ਪਿਤਾ ਬੇਅੰਤ ਸਿੰਘ ਨੇ ਮਰਨ ਤੋਂ ਪਹਿਲਾਂ ਇਕ ਅੱਠ ਸਫਿਆਂ ਦੇ ਖ਼ੁਦਕੁਸ਼ੀ ਨੋਟ ਲਿਖਿਆ ਸੀ, ਜਿਸ 'ਚ ਉਸ ਨੇ ਦੱਸਿਆ ਕਿ ਉਸ ਦੀ ਪਤਨੀ ਲਵਪ੍ਰੀਤ ਕੌਰ ਦੀ ਬੀਮਾਰੀ ਕਾਰਨ ਕਰੀਬ ਦੋ ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਖ਼ੁਦਕਸ਼ੀ ਨੋਟ 'ਚ ਮ੍ਰਿਤਕ ਨੇ ਆਪਣੇ ਰਿਸ਼ਤੇਦਾਰਾਂ ਤੇ ਗਿਲਾ ਕੀਤਾ ਕਿ ਉਨ੍ਹਾਂ ਨੇ ਉਸ ਅਤੇ ਉਸਦੇ ਪਰਿਵਾਰ ਦੀ ਇਸ ਮੁਸ਼ਕਲ ਸਮੇਂ 'ਚ ਬਾਂਹ ਨਹੀਂ ਫੜੀ।

ਇਹ ਵੀ ਪੜ੍ਹੋ : ਖੇਤੀ ਬਿੱਲਾਂ ਖ਼ਿਲਾਫ ਅੱਜ ਪੰਜਾਬ ਬੰਦ , ਰੇਲਾਂ ਦੇ ਨਾਲ-ਨਾਲ ਸੜਕੀ ਅਵਾਜਾਈ ਵੀ ਰਹੇਗੀ ਠੱਪ
PunjabKesariਇਸ ਤੋਂ ਇਲਾਵਾ ਉਸ ਨੇ ਖ਼ੁਦਕਸ਼ੀ ਨੋਟ 'ਚ ਦਿਲ ਨੂੰ ਝੰਜੋੜ ਦੇਣ ਵਾਲੀ ਕਵਿਤਾ ਵੀ ਲਿਖੀ। ਉਸ ਨੇ ਲਿਖਿਆ 'ਤੇਰੀ ਖ਼ਾਤਰ ਤੇਰੇ ਮਗਰ ਆ ਗਏ, 
ਲਵਪ੍ਰੀਤ ਬਿਨਾਂ ਸਕਦੇ ਨਹੀਂ ਰਹਿ ਉਏ ਰੱਬਾ.
ਸਾਨੂੰ ਵੀ ਲੈ ਜਾਵਣ ਜਮਦੂਤ ਨੂੰ ਕਹਿ ਉਏ ਰੱਬਾ, 
ਬਚਾਉਣ ਲਈ ਮੈਂ ਤਾਂ ਵਾਹ ਲਾਈ ਪੂਰੀ ਰੱਬਾ, 
ਬਿਨਾਂ ਦੱਸੇ ਚਲੀ ਗਈ 'ਚ ਤੇਰੀ ਹਜ਼ੂਰੀ ਰੱਬਾ। 
ਹੁਣ ਅਸੀਂ ਸਾਰੇ ਲੱਭਣ ਆਵਾਂਗੇ, 
ਤੇਰੀਆਂ ਰੱਬਾਂ ਮਿੰਨਤਾਂ ਕਰਕੇ ਨਾਲ ਲੈ ਜਾਵਾਂਗੇ, 
ਇਸ ਦੁਨੀਆ 'ਤੇ ਤਾਂ ਨਹੀਂ ਲੱਭਿਆ ਉਸ ਦਾ ਟਿਕਾਣਾ,
ਅਖ਼ੀਰ ਅਸੀਂ ਵੀ ਮੌਤ ਮਿਥ ਲਈ ਮੰਨ ਕਿ ਤੇਰਾ ਭਾਣਾ। 
ਇਕ ਹੀ ਮਿੰਨਤ ਕਰਦੇਹਾਂ ਦਾਤਿਆ ਤੇਰੀ, 
ਸਾਡੀ ਪੰਜਾਂ ਦੀ ਇੱਕ ਹੀ ਬਣਾ ਦੇਈ ਢੇਰੀ,
ਹਮੀਰਗੜ੍ਹ ਵਾਲੇ ਨੂੰ ਤਾਂ ਲੋਕ ਰੱਖਣਗੇ ਚੇਤੇ, 
ਇਹੋਂ ਜਿਹੇ ਪਿਆਰ 'ਚ ਨਹੀਂ ਹੁੰਦੇ ਭੁਲੇਖੇ। 
ਕਰ ਬੈਠਾ ਸੀ ਉਹਦੇ ਨਾਲ ਵਾਅਦੇ ਹੁਣ ਪੁਗਾਉਣੇ ਪੈ ਗਏ, 
ਬੇਅੰਤ ਹੁਣ ਤਾਂ ਆਪਣੇ ਹੱਥੀ ਨਿੱਕੀਆਂ ਜਿੰਦਾਂ ਨੂੰ ਦੁਖ ਦੇਣੇ ਪੈ ਗਏ, 
ਬੇਅੰਤ ਸਿੰਘ ਪਤਨੀ ਲਵਪ੍ਰੀਤ ਕੌਰ ਪੁੱਤਰ ਪ੍ਰਭਜੋਤ ਸਿੰਘ, ਪੁੱਤਰੀ ਖ਼ੁਸ਼ਪ੍ਰੀਤ ਕੌਰ, ਪੁੱਤਰੀ ਸੁਖ਼ਦੀਪ ਕੌਰ ਸਭ ਬਣਿਆ ਬਣਾਇਆ ਏਥੇ ਛੱਡ ਗਏ, 
ਛੱਡ ਕਿ ਮੋਹ ਪੈਸੇ ਧੈਲਿਆ ਦਾ ਉਹ ਤਾਂ ਦੁਨੀਆਂ ਵੀ ਛੱਡ ਗਏ।

ਇਹ ਵੀ ਪੜ੍ਹੋ : ਮਾਸੂਮ ਬੱਚੇ ਲਈ ਕਾਲ ਬਣੀਆਂ ਕਾਲੀਆਂ ਮੱਖੀਆਂ, ਹੋਈ ਦਰਦਨਾਕ ਮੌਤ

PunjabKesariਇਥੇ ਦੱਸ ਦੇਈਏ ਕਿ ਪਿੰਡ ਹਮੀਰਗੜ੍ਹ ਦਾ ਬੇਅੰਤ ਸਿੰਘ ਭਗਤਾ ਭਾਈ ਵਿਖੇ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ। ਉਸਦੀ ਪਤਨੀ ਲਵਪ੍ਰੀਤ ਕੌਰ ਕੈਂਸਰ ਤੋਂ ਪੀੜਤ ਸੀ। ਇਨ੍ਹਾਂ ਦੇ ਤਿੰਨ ਬੱਚੇ ਪ੍ਰਭਜੋਤ ਸਿੰਘ (7), ਅਰਸ਼ ਕੌਰ (3) ਤੇ ਖੁਸ਼ੀ ਕੌਰ (1) ਸਨ। ਕੈਂਸਰ ਪੀੜਤ ਪਤਨੀ ਦੇ ਇਲਾਜ 'ਚ ਉਸਦੀ ਉਮਰ ਭਰ ਦੀ ਜਮ੍ਹਾਂ ਪੂੰਜੀ ਖਰਚ ਹੋ ਚੁੱਕੀ ਸੀ, ਜਦਕਿ ਇਕ ਮਹੀਨਾ ਪਹਿਲਾਂ ਲਵਪ੍ਰੀਤ ਕੌਰ ਦੀ ਮੌਤ ਵੀ ਹੋ ਗਈ ਸੀ। ਬੇਅੰਤ ਸਿੰਘ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਸੀ ਪਰ ਸਾਰੇ ਰਿਸ਼ਤੇਦਾਰਾਂ ਨਾਲ ਬਹੁਤ ਖਫਾ ਸੀ। ਜਿਸ ਨੂੰ ਲੱਗਦਾ ਸੀ ਕਿ ਜੇਕਰ ਰਿਸ਼ਤੇਦਾਰ ਮਦਦ ਕਰਦੇ ਤਾਂ ਉਸਦੀ ਪਤਨੀ ਬਚ ਸਕਦੀ ਸੀ। ਪਤਨੀ ਦੀ ਮੌਤ ਤੋਂ ਬਾਅਦ ਉਹ ਬੱਚਿਆਂ ਨੂੰ ਇਕੱਲੇ ਘਰ ਛੱਡ ਕੇ ਵੀ ਨਹੀਂ ਸੀ ਜਾ ਸਕਦਾ। ਇਸ ਲਈ ਉਸਨੂੰ ਘਰ ਹੀ ਰਹਿਣਾ ਪੈਂਦਾ ਸੀ ਅਤੇ ਉਹ ਮਾਨਸਿਕ ਤੌਰ 'ਤੇ ਬੁਰੀ ਤਰ੍ਹਾਂ ਟੁੱਟ ਚੁੱਕਾ ਸੀ। ਅੰਤ ਮਾਨਸਿਕ ਪ੍ਰੇਸ਼ਾਨੀ ਦੇ ਕਾਰਨ ਉਸਨੇ ਬੀਤੀ ਰਾਤ ਬੱਚਿਆਂ ਨੂੰ ਫਾਹ ਦੇ ਕੇ ਖੁਦ ਵੀ ਖ਼ੁਦਕੁਸ਼ੀ ਕਰ ਲਈ। ਡੀ. ਐੱਸ. ਪੀ. ਫੂਲ ਅਤੇ ਥਾਣਾ ਦਿਆਲਪੁਰਾ ਦੇ ਮੁਖੀ ਦਾ ਕਹਿਣਾ ਸੀ ਕਿ ਸੁਸਾਇਡ ਨੋਟ 'ਤੇ ਹੋਰ ਹਾਲਾਤਾਂ ਅਨੁਸਾਰ ਇਹ ਖੁਦਕੁਸ਼ੀ ਹੀ ਹੈ, ਜਿਸ ਬਾਰੇ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।
PunjabKesari


Baljeet Kaur

Content Editor

Related News