3 ਮਾਸੂਮ ਬੱਚਿਆਂ ਨੂੰ ਮਾਰਨ ਉਪਰੰਤ ਪਿਤਾ ਨੇ ਖ਼ੁਦ ਵੀ ਲਿਆ ਫਾਹਾ, ਰਿਸ਼ਤੇਦਾਰਾਂ ਪ੍ਰਤੀ ਜ਼ਾਹਰ ਕੀਤੀ ਇਹ ਨਰਾਜ਼ਗੀ

Thursday, Oct 08, 2020 - 06:08 PM (IST)

3 ਮਾਸੂਮ ਬੱਚਿਆਂ ਨੂੰ ਮਾਰਨ ਉਪਰੰਤ ਪਿਤਾ ਨੇ ਖ਼ੁਦ ਵੀ ਲਿਆ ਫਾਹਾ, ਰਿਸ਼ਤੇਦਾਰਾਂ ਪ੍ਰਤੀ ਜ਼ਾਹਰ ਕੀਤੀ ਇਹ ਨਰਾਜ਼ਗੀ

ਭਗਤਾ ਭਾਈ (ਪਰਵੀਨ,ਪਰਮਜੀਤ ਢਿਲੋਂ): ਨੇੜਲੇ ਪਿੰਡ ਹਮੀਰਗੜ੍ਹ ਵਿਖੇ ਤਿੰਨ ਮਾਸੂਮ ਬੱਚਿਆਂ ਦੇ ਪਿਤਾ ਵਲੋਂ ਉਨ੍ਹਾਂ ਨੂੰ ਮਾਰਨ ਉਪਰੰਤ ਫਾਹਾ ਲੇ ਕੇ ਖ਼ੁਦਕਸ਼ੀ ਕਰ ਲੈਣ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਅੱਠ ਸਫਿਆਂ ਦੇ ਖ਼ੁਦਕੁਸ਼ੀ ਨੋਟ ਮੁਤਾਬਕ ਮ੍ਰਿਤਕ ਬੇਅੰਤ ਸਿੰਘ ਦੀ ਪਤਨੀ ਲਵਪ੍ਰੀਤ ਕੌਰ ਦੀ ਬਿਮਾਰੀ ਕਾਰਨ ਕਰੀਬ ਦੋ ਮਹੀਨੇ ਪਹਿਲਾਂ ਮੌਤ ਹੋ ਗਈ ਸੀ।

PunjabKesari

ਮ੍ਰਿਤਕ ਜਿੱਥੇ ਆਪਣੀ ਪਤਨੀ ਦੇ ਵਿਛੋੜੇ 'ਚ ਗਮਗੀਨ ਸੀ ਉੱਥੇ ਉਹ ਆਪਣੇ ਸੱਤ ਸਾਲ਼ਾ ਪੁੱਤਰ ਪ੍ਰਭਜੋਤ ਸਿੰਘ, ਤਿੰਨ ਸਾਲਾ ਪੁੱਤਰੀ ਅਰਸ਼ ਕੌਰ ਅਤੇ ਇੱਕ ਸਾਲ਼ਾ ਪੁੱਤਰੀ ਖੁਸ਼ੀ ਕੌਰ ਦਾ ਪਾਲਣ ਪੋਸ਼ਣ ਕਰਨ 'ਚ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਸੀ। ਖ਼ੁਦਕਸ਼ੀ ਨੋਟ 'ਚ ਮ੍ਰਿਤਕ ਨੇ ਆਪਣੇ ਰਿਸ਼ਤੇਦਾਰਾਂ ਤੇ ਗਿਲਾ ਕੀਤਾ ਕਿ ਉਨ੍ਹਾਂ ਨੇ ਉਸ ਅਤੇ ਉਸਦੇ ਪਰਿਵਾਰ ਦੀ ਇਸ ਮੁਸ਼ਕਲ ਸਮੇਂ 'ਚ ਬਾਂਹ ਨਹੀਂ ਫੜੀ।

PunjabKesari

PunjabKesari

PunjabKesari

PunjabKesari


author

Shyna

Content Editor

Related News