ਭਗੌੜਾ ਅਮਿਤ ਸ਼ਰਮਾ ਗ੍ਰਿਫਤਾਰ

Friday, Sep 08, 2017 - 07:24 AM (IST)

ਭਗੌੜਾ ਅਮਿਤ ਸ਼ਰਮਾ ਗ੍ਰਿਫਤਾਰ

ਜਲੰਧਰ, (ਮਹੇਸ਼)- ਥਾਣਾ ਕੈਂਟ ਦੀ ਪੁਲਸ ਨੇ ਸਾਲ 2014 ਤੋਂ ਭਗੌੜੇ ਮੁਲਜ਼ਮ ਅਮਿਤ ਸ਼ਰਮਾ ਪੁੱਤਰ ਪ੍ਰਭੂ ਦਿਆਲ ਸ਼ਰਮਾ ਵਾਸੀ ਗੋਲਡਨ ਕਾਲੋਨੀ ਫੇਜ਼-1 ਦੀਪ ਨਗਰ ਨੂੰ ਗ੍ਰਿਫਤਾਰ ਕਰ ਲਿਆ ਹੈ। ਐੱਸ. ਐੱਚ. ਓ. ਰਾਮ ਪਾਲ ਨੇ ਦੱਸਿਆ ਕਿ ਏ. ਐੱਸ. ਆਈ. ਕੁਲਦੀਪ ਸਿੰਘ ਵਲੋਂ ਫੜੇ ਗਏ ਮੁਲਜ਼ਮ ਦੇ ਖਿਲਾਫ 30 ਜੁਲਾਈ 2013 ਨੂੰ ਗੈਂਬਲਿੰਗ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਸ ਤੋਂ ਬਾਅਦ ਮਾਣਯੋਗ ਅਦਾਲਤ ਨੇ ਉਸ ਨੂੰ 7 ਨਵੰਬਰ 2014 ਨੂੰ ਭਗੌੜਾ ਕਰਾਰ ਦੇ ਦਿੱਤਾ। ਅੱਜ ਗੁਪਤ ਸੂਚਨਾ 'ਤੇ ਉਸ ਨੂੰ ਗ੍ਰਿਫਤਾਰ ਕਰ ਕੇ ਅਦਾਲਤ ਵਿਚ ਪੇਸ਼ ਕਰ ਦਿੱਤਾ ਗਿਆ।


Related News