ਭਾਗੀਵਾਂਦਰ ਕਾਂਡ : ਪੁਲਸ ਤੋਂ ਤੰਗ ਆਏ ਪੀੜਤ ਪਰਿਵਾਰ ਨੇ ਦਿੱਤੀ ਵੱਡੀ ਧਮਕੀ

07/22/2017 12:55:39 PM

ਬਠਿੰਡਾ : ਸ਼ਹਿਰ 'ਚ ਬੀਤੀ 8 ਜੂਨ ਨੂੰ ਭਾਗੀਵਾਂਦਰ ਪਿੰਡ 'ਚ ਸ਼ਰੇਆਮ ਕਤਲ ਕੀਤੇ ਗਏ ਵਿਨੋਦ ਕੁਮਾਰ ਨੇ ਪਰਿਵਾਰ ਨੇ ਪੁਲਸ ਦੀ ਕਾਰਗੁਜ਼ਾਰੀ ਤੋਂ ਤੰਗ ਆ ਕੇ ਧਮਕੀ ਦਿੱਤੀ ਹੈ ਕਿ ਜੇਕਰ ਪੁਲਸ ਨੇ 2 ਦਿਨਾਂ ਅੰਦਰ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਤਾਂ ਉਹ ਤਲਵੰਡੀ ਸਾਬੋ ਚੌਂਕ 'ਚ ਧਰਨਾ ਲਾ ਦੇਣਗੇ ਅਤੇ ਫਿਰ ਵੀ ਪ੍ਰਸ਼ਾਸਨ ਹਰਕਤ 'ਚ ਨਾ ਆਇਆ ਤਾਂ ਉਨ੍ਹਾਂ ਦਾ ਪੂਰਾ ਪਰਿਵਾਰ ਬੱਚਿਆਂ ਸਮੇਤ ਥਾਣੇ 'ਚ ਜਾ ਕੇ ਖੁਦਕੁਸ਼ੀ ਕਰ ਲਵੇਗਾ। ਇਸ ਗੱਲ ਦਾ ਖੁਲਾਸਾ ਸ਼ੁੱਕਰਵਾਰ ਸ਼ਾਮ ਇਕ ਕਾਨਫਰੰਸ ਦੌਰਾਨ ਪੀੜਤ ਪਰਿਵਾਰ ਵਲੋਂ ਕੀਤਾ ਗਿਆ। ਫਿਲਹਾਲ ਪਰਿਵਾਰ ਦੇ ਇਸ ਫੈਸਲੇ ਨਾਲ ਪੁਲਸ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਮ੍ਰਿਤਕ ਮੋਨੂੰ ਅਰੋੜਾ ਦੇ ਪਿਤਾ ਰਾਜਕੁਮਾਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਸ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ, ਸਗੋਂ ਉਨ੍ਹਾਂ ਦੀ ਮਹਿਮਾਨ ਨਿਵਾਜ਼ੀ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੀ 8 ਜੂਨ ਨੂੰ ਭਾਗੀਵਾਂਦਰ ਪਿੰਡ 'ਚ ਵਿਨੋਦ ਕੁਮਾਰ ਉਰਫ ਮੋਨੂੰ ਅਰੋੜਾ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਦਾ ਪਰਿਵਾਰ ਪੁਲਸ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੈ, ਇਸ ਲਈ ਪਰਿਵਾਰ ਨੇ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ ਹੈ। ਹੁਣ ਦੇਖਣਾ ਇਹ ਹੈ ਕਿ ਪੁਲਸ ਦੋਸ਼ੀਆਂ ਨੂੰ ਕਦੋਂ ਤੱਕ ਸਜ਼ਾ ਦਿੱਤੀ ਹੈ।


Related News