ਲਾਟਰੀ ਦੀ ਆੜ ''ਚ ਸੱਟੇਬਾਜ਼ੀ ਕਰਦਾ ਕਾਬੂ

Friday, Oct 06, 2017 - 01:44 AM (IST)

ਲਾਟਰੀ ਦੀ ਆੜ ''ਚ ਸੱਟੇਬਾਜ਼ੀ ਕਰਦਾ ਕਾਬੂ

ਹੁਸ਼ਿਆਰਪੁਰ,   (ਅਸ਼ਵਨੀ)-  ਥਾਣਾ ਮਾਡਲ ਟਾਊਨ ਦੀ ਪੁਲਸ ਨੇ ਲਕਸ਼ਮੀ ਮਾਰਕੀਟ ਵਿਖੇ ਲਾਟਰੀ ਦੀ ਆੜ 'ਚ ਸੱਟੇਬਾਜ਼ੀ ਦਾ ਧੰਦਾ ਕਰਨ ਦੇ ਦੋਸ਼ 'ਚ ਜਤਿੰਦਰ ਕੁਮਾਰ ਪੁੱਤਰ ਲਾਲ ਚੰਦ ਗੁਪਤਾ ਨੂੰ ਜੂਆ ਐਕਟ ਦੀ ਧਾਰਾ 13-ਏ, 3-67 ਤਹਿਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮਾਡਲ ਟਾਊਨ ਦੇ ਇੰਚਾਰਜ ਇੰਸਪੈਕਟਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਇਹ ਸ਼ਿਕਾਇਤ ਮਿਲੀ ਸੀ ਕਿ ਦੋਸ਼ੀ ਪਿਛਲੇ ਕਾਫੀ ਸਮੇਂ ਤੋਂ ਲਾਟਰੀ ਦੀ ਆੜ 'ਚ ਸੱਟੇਬਾਜ਼ੀ ਦਾ ਧੰਦਾ ਕਰਦਾ ਹੈ। ਪੁਲਸ ਨੇ ਦੋਸ਼ੀ ਦੇ ਕਬਜ਼ੇ ਵਿਚੋਂ 3900 ਰੁਪਏ ਦੀ ਨਕਦੀ ਤੇ ਪਰਚੀਆਂ ਵੀ ਬਰਾਮਦ ਕੀਤੀਆਂ।


Related News