ਬਹਿਬਲ ਕਲਾਂ ਗੋਲੀਕਾਂਡ: ਫ਼ਰੀਦਕੋਟ ਸ਼ੈਸ਼ਨ ਕੋਰਟ ’ਚ ਪੇਸ਼ ਹੋਏ ਸਾਬਕਾ ਪੁਲਸ ਅਧਿਕਾਰੀ, ਅਗਲੀ ਸੁਣਵਾਈ 3 ਨੂੰ

Friday, Nov 26, 2021 - 04:08 PM (IST)

ਬਹਿਬਲ ਕਲਾਂ ਗੋਲੀਕਾਂਡ: ਫ਼ਰੀਦਕੋਟ ਸ਼ੈਸ਼ਨ ਕੋਰਟ ’ਚ ਪੇਸ਼ ਹੋਏ ਸਾਬਕਾ ਪੁਲਸ ਅਧਿਕਾਰੀ, ਅਗਲੀ ਸੁਣਵਾਈ 3 ਨੂੰ

ਫ਼ਰੀਦਕੋਟ (ਰਾਜਨ) - ਬਹਿਬਲ ਕਲਾਂ ਗੋਲੀਕਾਂਡ ਦੀ ਸੁਣਵਾਈ ਮੌਕੇ ਸਾਬਕਾ ਉੱਚ ਪੁਲਸ ਅਧਿਕਾਰੀ ਸੁਮੇਧ ਸੈਂਣੀ, ਪਰਮਰਾਜ ਸਿੰਘ ਉਮਰਾਨੰਗਲ ਅਤੇ ਮੋਗਾ ਦੇ ਕਾਰਬਾਰੀ ਸੁਹੇਲ ਬਰਾੜ ਨੂੰ ਛੱਡ ਕੇ ਸਾਬਕਾ ਪੁਲਸ ਅਧਿਕਾਰੀ ਚਰਨਜੀਤ ਸ਼ਰਮਾ, ਬਿਕਰਮਜੀਤ ਸਿੰਘ ਅਤੇ ਅਮਰਜੀਤ ਸਿੰਘ ਕੁਲਾਰ ਸਥਾਨਕ ਸ਼ੈਸ਼ਨ ਕੋਰਟ ਵਿੱਚ ਪੇਸ਼ ਹੋਏ। ਅਦਾਲਤੀ ਕਾਰਵਾਈ ਤੋਂ ਬਾਅਦ ਬਚਾਓ ਪੱਖ ਦੇ ਵਕੀਲ ਐੱਚ.ਐੱਸ.ਸੈਣੀ ਨੇ ਦੱਸਿਆ ਕਿ ਬੀਤੀ 19 ਅਕਤੂਬਰ ਦੀ ਸੁਣਵਾਈ ਮੌਕੇ ਮਾਨਯੋਗ ਸ਼ੈਸ਼ਨ ਕੋਰਟ ਵਿੱਚ ਦਰਖ਼ਾਸਤ ਲਗਾ ਕੇ ਗੋਲੀਕਾਂਡ ਮੌਕੇ ਜ਼ਖ਼ਮੀ ਹੋਏ ਪੁਲਸ ਕਰਮਚਾਰੀਆਂ ਅਤੇ ਪ੍ਰਾਪਰਟੀ ਨੂੰ ਪੁੱਜੇ ਨੁਕਸਾਨ ਦੀ ਫਿਰ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਸੀ। 

ਪੜ੍ਹੋ ਇਹ ਵੀ ਖ਼ਬਰ - ਜਲੰਧਰ ਬੱਸ ਅੱਡੇ ’ਤੇ ਵੱਡੀ ਵਾਰਦਾਤ : ਜਨਮ ਦਿਨ ਦੀ ਪਾਰਟੀ ਦੌਰਾਨ ਸ਼ਰਾਬੀ ਨੇ ਚਲਾਈਆਂ ਗੋਲੀਆਂ, ਇਕ ਦੀ ਮੌਤ

ਉਨ੍ਹਾਂ ਨੇ ਕਿਹਾ ਕਿ ਅੱਜ ਦੀ ਸੁਣਵਾਈ ਮੌਕੇ ਸਿਟ ਮੈਂਬਰ ਸਤਵਿੰਦਰ ਸਿੰਘ ਐੱਸ.ਐੱਸ.ਪੀ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਵਿੱਚ ਉਨ੍ਹਾਂ ਨੇ ਮੰਨਿਆਂ ਕਿ ਉਸ ਵੇਲੇ 5-6 ਦੇ ਕਰੀਬ ਪੁਲਸ ਮੁਲਾਜ਼ਮਾਂ ਦੇ ਸੱਟਾਂ ਲੱਗੀਆਂ ਸਨ, ਜਿੰਨ੍ਹਾਂ ਦੀਆਂ ਐੱਮ.ਐੱਲ.ਆਰ ਸਿਟ ਨੂੰ ਪ੍ਰਾਪਤ ਹੋਈਆਂ ਸਨ। ਸਿਟ ਵੱਲੋਂ ਇਨ੍ਹਾਂ ਦੇ ਬਿਆਨ ਵੀ ਕਲਮਬੰਦ ਕੀਤੇ ਗਏ। ਉਨ੍ਹਾਂ ਨੇ ਕਿਹਾ ਕਿ ਸਿਟ ਵੱਲੋਂ ਲੰਮਾਂ ਸਮਾਂ ਬੀਤ ਜਾਣ ਦੇ ਬਾਵਜੂਦ ਕਿਸੇ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨ ਦਾ ਸਵਾਲ ਆਇਆ ਤਾਂ ਮਾਨਯੋਗ ਅਦਾਲਤ ਵੱਲੋਂ ਪੁੱਛੇ ਜਾਣ ’ਤੇ ਸਿਟ ਵੱਲੋਂ ਇਸ ਸਬੰਧੀ ਅਗਲੀ ਤਰੀਖ਼ ’ਤੇ ਜਾਣਕਾਰੀ ਦੀ ਗੱਲ ਆਖੀ ਗਈ।

ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ : ਸਕੂਲ ਤੋਂ ਲਾਪਤਾ ਵਿਦਿਆਰਥੀ ਦੀ 5 ਦਿਨਾਂ ਬਾਅਦ ਸਿਧਵਾਂ ਨਹਿਰ ’ਚੋਂ ਤੈਰਦੀ ਹੋਈ ਮਿਲੀ ਲਾਸ਼

ਉਨ੍ਹਾਂ ਕਿਹਾ ਕਿ ਅੱਜ ਮਾਨਯੋਗ ਅਦਾਲਤ ਵਿੱਚ ਇੱਕ ਹੋਰ ਦਰਖ਼ਾਸਤ ਦਾਇਰ ਕਰਕੇ ਮੰਗ ਕੀਤੀ ਕਿ ਜਦੋਂ ਤੱਕ ਇਸ ਮਾਮਲੇ ਦੇ ਸਾਰੇ ਮੁਲਜ਼ਮ ਅਦਾਲਤ ਵਿੱਚ ਪੇਸ਼ ਨਹੀਂ ਹੁੰਦੇ, ਉਦੋਂ ਤੱਕ ਚਾਰਜ ਫ਼ਰੇਮ ਕਰਨ ਦੀ ਕਾਰਵਾਈ ਨਾ ਕੀਤੀ ਜਾਵੇ।ਦੱਸਣਯੋਗ ਹੈ ਕਿ ਮਾਨਯੋਗ ਹਾਈਕੋਰਟ ਵੱਲੋਂ ਬਹਿਬਲ ਕਲਾਂ ਗੋਲੀਕਾਂਡ ਵਿੱਚ ਨਾਮਜ਼ਦ ਸਾਬਕਾ ਡੀ.ਜੀ.ਪੀ ਸੁਮੇਧ ਸੈਂਣੀ ਨੂੰ ਫ਼ਰਵਰੀ 2022 ਤੱਕ ਕਿਸੇ ਵੀ ਮਾਮਲੇ ਵਿੱਚ ਪੇਸ਼ ਨਾ ਹੋਣ ਦੀ ਰਾਹਤ ਗਈ ਹੈ, ਜਦਕਿ ਗੁਰਦੀਪ ਸਿੰਘ ਪੰਧੇਰ ਉਸ ਵੇਲੇ ਦੇ ਐੱਸ.ਐੱਚ.ਓ ਬਾਜਾਖਾਨਾ ਖ਼ਿਲਾਫ਼ ਅਦਾਲਤ ਵਿੱਚ ਚਲਾਨ ਪੇਸ਼ ਨਹੀਂ ਹੋਇਆ ਹੈ।

ਪੜ੍ਹੋ ਇਹ ਵੀ ਖ਼ਬਰ 10 ਦਿਨ ਪਹਿਲਾਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਨਹਿਰ ’ਚੋਂ ਬਰਾਮਦ, ਘਰ ’ਚ ਪਿਆ ‘ਚੀਕ-ਚਿਹਾੜਾ’

ਅੱਜ ਦੀ ਸੁਣਵਾਈ ’ਤੇ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਪਬਲਿਕ ਪ੍ਰਾਸੀਕਿਊਟਰ ਆਰ.ਐੱਸ.ਬੈਂਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਲਗਾਈ ਗਈ ਰੋਕ ਦੇ ਚੱਲਦਿਆਂ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਇਸ ਮਾਮਲੇ ਦੀ ਅਗਲੀ ਸੁਣਵਾਈ 3 ਦਸੰਬਰ ਨੂੰ ਹੋਵੇਗੀ। 


author

Rahul Singh

Content Editor

Related News