ਬਹਿਬਲ ਕਲਾਂ ਕਾਂਡ ''ਚ ਗ੍ਰਿਫਤਾਰ ਕੀਤੇ ਗਏ ਚਰਨਜੀਤ ਸ਼ਰਮਾ ਦੀਆਂ ਮੁਸ਼ਕਲਾਂ ''ਚ ਵਾਧਾ

Wednesday, Mar 20, 2019 - 07:04 PM (IST)

ਬਹਿਬਲ ਕਲਾਂ ਕਾਂਡ ''ਚ ਗ੍ਰਿਫਤਾਰ ਕੀਤੇ ਗਏ ਚਰਨਜੀਤ ਸ਼ਰਮਾ ਦੀਆਂ ਮੁਸ਼ਕਲਾਂ ''ਚ ਵਾਧਾ

ਫਰੀਦਕੋਟ (ਜਗਤਾਰ) : ਬਹਿਬਲਕਲਾਂ ਗੋਲੀ ਕਾਂਡ ਵਿਚ ਗ੍ਰਿਫ਼ਤਾਰ ਕੀਤੇ ਗਏ ਮੋਗਾ ਦੇ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਦੀਆਂ ਮੁਸ਼ਕਿਲਾਂ ਵਿਚ ਹੋਰ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ। ਐੱਸ. ਆਈ. ਟੀ. ਨੇ ਹੁਣ ਚਰਨਜੀਤ ਸ਼ਰਮਾ ਨੂੰ ਕੋਟਕਪੂਰਾ ਗੋਲੀਕਾਂਡ ਵਿਚ ਵੀ ਨਾਮਜ਼ਦ ਕਰ ਲਿਆ ਹੈ। ਐੱਸ. ਆਈ. ਟੀ. ਨੇ ਸ਼ਰਮਾ ਨੂੰ ਕੋਟਕਪੂਰਾ ਕੇਸ ਵਿਚ ਅਧਿਕਾਰਿਤ ਰੂਪ ਵਿਚ ਗ੍ਰਿਫਤਾਰ ਕਰਨ ਲਈ ਫਰੀਦਕੋਟ ਦੀ ਏਕਤਾ ਉੱਪਲ ਦੀ ਅਦਾਲਤ ਤੋਂ 25 ਮਾਰਚ ਦਾ ਪ੍ਰੋਡਕਸ਼ਨ ਵਰੰਟ ਜਾਰੀ ਕਰਵਾਇਆ ਹੈ। 
ਦੱਸਣਯੋਗ ਹੈ ਕਿ ਐੱਸ. ਆਈ. ਟੀ. ਨੇ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਨੂੰ 27 ਜਨਵਰੀ ਨੂੰ ਹੁਸ਼ਿਆਰਪੁਰ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਸੀ। ਇਸ ਦਰਮਿਆਨ ਸ਼ਰਮਾ ਨੂੰ ਅਦਾਲਤ ਵਿਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ ਜਿਸ ਨੂੰ ਅਦਾਲਤ ਨੇ ਦਲੀਲਾਂ ਸੁਨਣ ਤੋਂ ਰੱਦ ਕਰ ਦਿੱਤਾ ਸੀ।


author

Gurminder Singh

Content Editor

Related News