ਪੁਰਾਤਨ ਜੇਲ੍ਹ ਨੂੰ ਗੁਰੂ ਤੇਗ ਬਹਾਦੁਰ ਜੀ ਦੀ ਯਾਦ ਵੱਜੋਂ ਸੰਭਾਲਣ ਦਾ ਐਲਾਨ ਸਵਾਗਤਯੋਗ : ਬੀਰ ਦਵਿੰਦਰ

Monday, May 03, 2021 - 10:30 AM (IST)

ਪੁਰਾਤਨ ਜੇਲ੍ਹ ਨੂੰ ਗੁਰੂ ਤੇਗ ਬਹਾਦੁਰ ਜੀ ਦੀ ਯਾਦ ਵੱਜੋਂ ਸੰਭਾਲਣ ਦਾ ਐਲਾਨ ਸਵਾਗਤਯੋਗ : ਬੀਰ ਦਵਿੰਦਰ

ਫਤਿਹਗੜ੍ਹ ਸਾਹਿਬ  (ਜਗਦੇਵ, ਸੁਰੇਸ਼) : ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਹਲਕਾ ਸਰਹਿੰਦ ਦੇ ਸਾਬਕਾ ਵਿਧਾਇਕ ਬੀਰਦਵਿੰਦਰ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੱਸੀ ਪਠਾਣਾ ਦੀ ਪੁਰਾਤਨ ਜੇਲ੍ਹ ਬਾਰੇ ਕੀਤੇ ਐਲਾਨ ਦਾ ਸਵਾਗਤ ਕੀਤਾ ਹੈ। ਸ. ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਇਸ ਗੱਲ ਦੀ ਖੁਸ਼ੀ ਹੈ ਕਿ ਜਿਸ ਕਾਰਜ ਲਈ ਉਹ ਪਿਛਲੇ ਸਵਾ ਚਾਰ ਸਾਲ ਤੋਂ ਸਾਰੇ ਇਤਿਹਾਸਕ ਦਸਤਾਵੇਜ਼ੀ ਸਬੂਤਾਂ ਸਣੇ ਲਗਾਤਾਰ ਜੱਦੋ-ਜ਼ਹਿਦ ਕਰ ਰਹੇ ਸਨ, ਉਹ ਸਾਰੇ ਤੱਥ ਪੰਜਾਬ ਸਰਕਾਰ ਨੇ ਖੁੱਲ੍ਹ-ਦਿਲੀ ਨਾਲ ਮਨਜ਼ੂਰ ਕਰ ਲਏ ਹਨ। ਉਨ੍ਹਾਂ ਨੇ ਕਿਹਾ ਕਿ ਖ਼ੁਦ ਮੁੱਖ ਮੰਤਰੀ ਨੇ 1 ਮਈ ਨੂੰ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 400ਵੇਂ ਪਵਿੱਤਰ ਪ੍ਰਕਾਸ ਦਿਹਾੜੇ 'ਤੇ ਇਸ ਸਬੰਧੀ ਐਲਾਨ ਕੀਤਾ ਹੈ।


author

Babita

Content Editor

Related News