ਸੰਮਨ ਦੇਣ ਗਏ ਥਾਣੇਦਾਰ ਦੀ ਕੀਤੀ ਕੁੱਟਮਾਰ ਤੇ ਪਾੜੀ ਵਰਦੀ, 3 ਖ਼ਿਲਾਫ਼ ਮਾਮਲਾ ਦਰਜ

Friday, Dec 15, 2023 - 08:24 PM (IST)

ਸੰਮਨ ਦੇਣ ਗਏ ਥਾਣੇਦਾਰ ਦੀ ਕੀਤੀ ਕੁੱਟਮਾਰ ਤੇ ਪਾੜੀ ਵਰਦੀ, 3 ਖ਼ਿਲਾਫ਼ ਮਾਮਲਾ ਦਰਜ

ਫਰੀਦਕੋਟ (ਰਾਜਨ) : ਪੁਲਸ ਵੱਲੋਂ ਜਾਰੀ ਕੀਤੇ ਗਏ ਨੋਟਿਸ ਦੀ ਤਾਮੀਲ ਕਰਵਾਉਣ ਗਏ ਇਕ ਸਹਾਇਕ ਥਾਣੇਦਾਰ ਨੂੰ ਬੁਰਾ-ਭਲਾ ਕਹਿ ਕੇ ਹਮਾਇਤੀਆਂ ਸਮੇਤ ਕੁੱਟਮਾਰ ਕਰਨ ਵਾਲੇ 3 ਵਿਅਕਤੀਆਂ ’ਤੇ ਜ਼ਿਲ੍ਹਾ ਪੁਲਸ ਵੱਲੋਂ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਢੀਂਡਸਾ, ਧਾਮੀ ਤੇ ਚੰਦੂਮਾਜਰਾ ਵਿਚਾਲੇ ਬੰਦ ਕਮਰਾ ਗੁਫ਼ਤਗੂ!, ਜਾਣੋ ਕਿਸ ਮਸਲੇ ਨੂੰ ਲੈ ਕੇ ਹੋਈ ਵਿਚਾਰ-ਚਰਚਾ

ਸਹਾਇਕ ਥਾਣੇਦਾਰ ਸਿਕੰਦਰ ਸਿੰਘ ਨੇ ਬਿਆਨ ਕਰਵਾਇਆ ਕਿ ਜਦੋਂ ਉਹ ਬੇਅੰਤ ਸਿੰਘ ਉਰਫ਼ ਰਾਜੂ ਪੁੱਤਰ ਸੀਆ ਸਿੰਘ ਵਾਸੀ ਕੱਦੋ ਪੱਤੀ ਜੈਤੋ ਜੋ ਮੁਕੱਦਮਾ ਨੰਬਰ 167/23 ਦਾ ਦੋਸ਼ੀ ਹੈ, ਨੂੰ ਪੁਲਸ ਪਾਰਟੀ ਸਮੇਤ ਨੋਟਿਸ ਅਧੀਨ ਧਾਰਾ 41-ਏ ਨੋਟ ਕਰਵਾਉਣ ਗਿਆ ਤਾਂ ਉਹ ਗੁੱਸੇ ਵਿੱਚ ਆ ਗਿਆ ਤੇ ਉਸ ਨੂੰ ਬੇਅੰਤ ਸਿੰਘ ਨੇ ਘਰ ਦੇ ਬਾਹਰ ਖੜ੍ਹ ਕੇ ਬੁਰਾ-ਭਲਾ ਕਿਹਾ ਤੇ ਜਦੋਂ ਉਸ ਨੂੰ ਰੋਕਿਆ ਤਾਂ ਉਸ ਨੇ ਆਪਣੇ ਹਮਾਇਤੀਆਂ ਨੂੰ ਬੁਲਾ ਕੇ ਉਸ ਦੀ ਕੁੱਟਮਾਰ ਕਰਕੇ ਵਰਦੀ ਵੀ ਪਾੜ ਦਿੱਤੀ।

ਇਨ੍ਹਾਂ ਬਿਆਨਾਂ ’ਤੇ ਪੁਲਸ ਵੱਲੋਂ ਬੇਅੰਤ ਸਿੰਘ, ਇਸ ਦੀ ਮਾਤਾ ਹਰਬੰਸ ਕੌਰ ਅਤੇ ਪਵਨਦੀਪ ਕੌਰ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News