ਬੱਚੇ ਨੂੰ ਕੰਨਾਂ ਤੋਂ ਫੜ ਕੇ ਚੁੱਕਣ ਤੋਂ ਰੋਕਣ ''ਤੇ ਮਹਿਲਾ ਨਾਲ ਕੀਤੀ ਕੁੱਟਮਾਰ
Tuesday, Oct 24, 2017 - 12:51 PM (IST)

ਪਟਿਆਲਾ (ਬਲਜਿੰਦਰ)-ਸ਼ਹਿਰ ਦੇ ਵੱਡੀ ਬਾਰਾਦਰੀ ਇਲਾਕੇ ਦੀ ਰਹਿਣ ਵਾਲੀ ਗੀਤਾ ਨਾਂ ਦੀ ਮਹਿਲਾ ਨੂੰ ਮੁਹੱਲੇ ਦੇ ਇੱਕ ਵਿਅਕਤੀ ਨੇ ਸਿਰਫ ਇਸ ਲਈ ਕੁੱਟਿਆ ਕਿ ਉਸ ਨੇ ਆਪਣੇ ਬੱਚੇ ਨੂੰ ਕੰਨਾਂ ਤੋਂ ਫੜ ਕੇ ਚੁੱਕਣ ਤੋਂ ਰੋਕਿਆ ਸੀ। ਮਹਿਲਾ ਦੇ ਮੂੰਹ 'ਤੇ ਕਾਫੀ ਸੱਟਾਂ ਲੱਗੀਆਂ। ਉਸ ਨੂੰ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ। ਗੀਤਾ ਮੁਤਾਬਕ ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਪਰ ਕੋਈ ਸੁਣਵਾਈ ਨਹੀਂ ਹੋਈ।