ਕੁੱਟ-ਮਾਰ ਦੇ ਮਾਮਲੇ ’ਚ 5 ਜ਼ਖਮੀ

Tuesday, Aug 28, 2018 - 03:15 AM (IST)

ਕੁੱਟ-ਮਾਰ ਦੇ ਮਾਮਲੇ ’ਚ 5 ਜ਼ਖਮੀ

 ਰੂਪਨਗਰ,   (ਵਿਜੇ)-  ਦੇਰ ਰਾਤ ਹੋਏ ਵੱਖ-ਵੱਖ ਲਡ਼ਾਈ-ਝਗਡ਼ਿਆਂ ’ਚ 5 ਵਿਅਕਤੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਿਵਲ ਹਸਪਤਾਲ ’ਚ ਇਲਾਜ ਲਈ ਲਿਆਂਦਾ ਗਿਆ। ਪਰਿਵਾਰਕ ਲਡ਼ਾਈ ਝਗਡ਼ੇ ’ਚ ਜ਼ਖਮੀ ਦਰਸ਼ਨ ਸਿੰਘ ਪੁੱਤਰ ਜਗਦੀਸ਼ ਸਿੰਘ ਅਤੇ ਦਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਨਿਵਾਸੀ ਬਸੰਤ ਨਗਰ ਨੇ ਦੱਸਿਆ ਕਿ ਉਹ ਰਾਤ ਦੇ ਸਮੇਂ ਆਪਣੇ ਘਰ ’ਚ ਸੀ ਅਤੇ ਅਚਾਨਕ ਪਰਿਵਾਰ ਦੇ ਕੁਝ ਮੈਂਬਰਾਂ ਨੇ ਦਵਿੰਦਰ ਨਾਲ ਕੁੱਟ-ਮਾਰ ਸ਼ੁਰੂ ਕਰ ਦਿੱਤੀ। ਵਿਚਾਲੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਕਤ ਮੈਂਬਰਾਂ ਨੇ ਤੇਜ਼ਧਾਰ  ਹਥਿਆਰ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। 
 ਇਸੇ ਤਰ੍ਹਾਂ ਧਰਮਵੀਰ ਸਿੰਘ ਪੁੱਤਰ ਵਿਕਰਮ ਸਿੰਘ ਨਿਵਾਸੀ ਸਦਾਬਰਤ, ਜਸਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਨਿਵਾਸੀ ਸਦਾਬਰਤ ਅਤੇ ਪਿੰਡ ਰਸ਼ੀਦਪੁਰ ਨਿਵਾਸੀ ਗੁਰਪ੍ਰੀਤ ਸਿੰਘ ਅਲੱਗ-ਅਲੱਗ ਕੁੱਟ-ਮਾਰ ਦੇ ਮਾਮਲੇ ’ਚ ਜ਼ਖਮੀ ਹੋ  ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ।


Related News