ਪੁਲਸ ਦੇ ਸਾਹਮਣੇ ਹੀ ਕੁੱਟਦੇ ਰਹੇ, ਨਹੀਂ ਬਚਾਇਆ
Sunday, Mar 04, 2018 - 08:09 AM (IST)

ਮੋਹਾਲੀ (ਰਾਣਾ) - ਹੋਲੀ ਵਾਲੇ ਦਿਨ ਪਿੰਡ ਜਗਤਪੁਰਾ ਵਿਚ ਦੁਪਹਿਰ ਸਮੇਂ ਕੁਝ ਅਣਪਛਾਤੇ ਲੋਕ ਜ਼ਬਰਦਸਤੀ ਇਕ ਘਰ ਵਿਚ ਦਾਖਲ ਹੋ ਗਏ ਤੇ ਪਰਿਵਾਰ ਦੇ ਲੋਕਾਂ ਨਾਲ ਕੁੱਟਮਾਰ ਕੀਤੀ। ਉਨ੍ਹਾਂ ਕੋਲ ਤੇਜ਼ਧਾਰ ਹਥਿਆਰ ਵੀ ਸਨ। ਪੀੜਤ ਪਰਿਵਾਰ ਨੇ ਤੁਰੰਤ ਪੁਲਸ ਨੂੰ ਫੋਨ ਕੀਤਾ ਪਰ ਮੁਲਜ਼ਮਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਪੁਲਸ ਵਾਪਸ ਚਲੀ ਗਈ, ਜਿਸ ਮਗਰੋਂ ਪੀੜਤ ਪਰਿਵਾਰ ਖੁਦ ਹੀ ਇਲਾਜ ਕਰਵਾਉਣ ਲਈ ਹਸਪਤਾਲ ਪਹੁੰਚਿਆ, ਜਿਥੇ ਉਨ੍ਹਾਂ ਦੀ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਜ਼ਖਮੀਆਂ ਦਾ ਕਹਿਣਾ ਹੈ ਕਿ ਅਜੇ ਤਕ ਸੋਹਾਣਾ ਪੁਲਸ ਵਲੋਂ ਉਨ੍ਹਾਂ ਦੇ ਬਿਆਨ ਵੀ ਦਰਜ ਨਹੀਂ ਕੀਤੇ ਗਏ।
ਮਾਰਿਆ ਸੀ ਪਤਨੀ ਨੂੰ ਧੱਕਾ
ਰਾਮ ਨੇ ਦੱਸਿਆ ਕਿ ਉਸ ਦੀ ਪਤਨੀ ਨੂੰ ਕੁਝ ਨੌਜਵਾਨਾਂ ਨੇ ਧੱਕਾ ਮਾਰਿਆ ਸੀ, ਜਿਸ ਕਾਰਨ ਉਸ ਦੀ ਉਨ੍ਹਾਂ ਨਾਲ ਕਿਹਾ-ਸੁਣੀ ਹੋ ਗਈ। ਸ਼ੁੱਕਰਵਾਰ ਦੁਪਹਿਰ ਉਹ ਆਪਣੇ ਨਾਲ ਹੋਰ ਸਾਥੀ ਲੈ ਕੇ ਉਨ੍ਹਾਂ ਦੇ ਘਰ ਆ ਗਏ। ਉਹ ਜ਼ਬਰਦਸਤੀ ਉਸਦੇ ਘਰ ਦਾ ਦਰਵਾਜ਼ਾ ਖੁਲ੍ਹਵਾਉਣ ਦਾ ਯਤਨ ਕਰ ਰਹੇ ਸਨ। ਜਦੋਂ ਗੁਆਂਢੀਆਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਕੁੱਟ-ਮਾਰ ਕਰਨ ਲਗ ਪਏ।