ਸੈਰ ਕਰ ਰਹੇ ਨੌਜਵਾਨ ''ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼, 4 ਨਾਮਜ਼ਦ

02/02/2018 11:54:32 AM

ਕਪੂਰਥਲਾ (ਗੌਰਵ)-ਸੜਕ 'ਤੇ ਸੈਰ ਕਰ ਰਹੇ ਇਕ ਨੌਜਵਾਨ 'ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕਰਨ ਅਤੇ ਘਰ ਵਿਚ ਦਾਖਲ ਹੋ ਕੇ ਕੁੱਟਮਾਰ ਕਰਨ ਦੇ ਮਾਮਲੇ ਵਿਚ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਇਕ ਹੀ ਪਰਿਵਾਰ ਦੇ 3 ਮੈਂਬਰਾਂ ਖਿਲਾਫ ਧਾਰਾ 452, 506, 511, 148, 149 ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪ੍ਰਦੀਪ ਸਿੰਘ ਪੁੱਤਰ ਰਛਪਾਲ ਸਿੰਘ ਵਾਸੀ ਪੰਜਾਬੀ ਬਾਗ ਕਪੂਰਥਲਾ ਨੇ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਹ ਆਪਣੀ ਗਲੀ 'ਚ ਸੈਰ ਕਰ ਰਿਹਾ ਸੀ ਕਿ ਇਸ ਦੌਰਾਨ ਅਨਮੋਲ ਧੀਰ ਪੁੱਤਰ ਅਜੈ ਧੀਰ ਆਪਣੇ 2 ਰਿਸ਼ਤੇਦਾਰਾਂ ਨਾਲ ਕਾਰ ਵਿਚ ਬੈਠੇ ਸਨ। ਜਿਸ ਦੌਰਾਨ ਅਨਮੋਲ ਧੀਰ ਨੇ ਉਸ ਉਪਰ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ।
ਜਿਸ ਦੌਰਾਨ ਉਹ ਭੱਜ ਕੇ ਆਪਣੇ ਘਰ ਆ ਗਿਆ। ਜਿਸ ਤੋਂ ਬਾਅਦ ਅਨਮੋਲ ਧੀਰ ਆਪਣੇ ਭਰਾ ਅਰਸ਼ ਧੀਰ ਅਤੇ ਪਿਤਾ ਅਜੈ ਧੀਰ ਨੂੰ ਲੈ ਕੇ ਉਸ ਦੇ ਘਰ ਆ ਗਏ ਅਤੇ ਘਰ 'ਚ ਦਾਖਲ ਹੋ ਕੇ ਉਸ ਉਪਰ ਅਤੇ ਉਸ ਦੀ ਮਾਤਾ ਨੂੰ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਪੂਰੇ ਮਾਮਲੇ ਦਾ ਮੁੱਖ ਕਾਰਨ ਰੰਜ਼ਿਸ਼ ਹੈ, ਜਿਸ ਕਰਕੇ ਇਹ ਕੰਮ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਇਸ ਪੂਰੇ ਮਾਮਲੇ ਪਿਛੇ ਮਿੰਦਾ ਨਾਂ ਦਾ ਵਿਅਕਤੀ ਹੈ, ਜੋ ਕਿ ਸਾਡੇ ਮੁਹੱਲੇ ਦਾ ਰਹਿਣ ਵਾਲਾ ਹੈ ਅਤੇ ਉਸ ਦਾ ਹੱਥ ਹੈ। ਜਿਸ ਦੇ ਆਧਾਰ 'ਤੇ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਚਾਰਾਂ ਮੁਲਜ਼ਮਾਂ ਅਨਮੋਲ ਧੀਰ, ਅਰਸ਼ ਧੀਰ, ਅਜੈ ਧੀਰ ਅਤੇ ਮਿੰਦਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।


Related News