ਬਿਜਲੀ ਕੁਨੈਕਸ਼ਨ ਕੱਟਣ ਗਏ ਮੁਲਾਜ਼ਮਾਂ ਨਾਲ ਸਕੇ ਭਰਾਵਾਂ ਨੇ ਕੀਤੀ ਕੁੱਟਮਾਰ, ਕੇਸ ਦਰਜ

Tuesday, Aug 17, 2021 - 10:47 AM (IST)

ਬਿਜਲੀ ਕੁਨੈਕਸ਼ਨ ਕੱਟਣ ਗਏ ਮੁਲਾਜ਼ਮਾਂ ਨਾਲ ਸਕੇ ਭਰਾਵਾਂ ਨੇ ਕੀਤੀ ਕੁੱਟਮਾਰ, ਕੇਸ ਦਰਜ

ਲੁਧਿਆਣਾ (ਰਾਜ) : ਬਿਜਲੀ ਦਾ ਬਿੱਲ ਨਾ ਭਰਨ ’ਤੇ ਕੁਨੈਕਸ਼ਨ ਕੱਟਣ ਲਈ ਗਏ ਮੁਲਾਜ਼ਮਾਂ ਨਾਲ ਸਕੇ ਭਰਾਵਾਂ ਨੇ ਕੁੱਟਮਾਰ ਕੀਤੀ। ਮੁਲਾਜ਼ਮਾਂ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਇਸ ਸਬੰਧ ਵਿਚ ਥਾਣਾ ਪੀ. ਏ. ਯੂ. ਦੀ ਪੁਲਸ ਨੇ ਜੋਸ਼ੀ ਕੰਡਾ ਅਤੇ ਲਖਬੀਰ ਕੰਡਾ ਖ਼ਿਲਾਫ਼ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦਾ ਕੇਸ ਦਰਜ ਕੀਤਾ ਹੈ। ਸਿਕਾਇਤ ਕਰਤਾ ਰਵਿੰਦਰਪਾਲ ਨੇ ਦੱਸਿਆ ਕਿ ਉਹ ਯੂਨਿਟ ’ਚ ਬਤੌਰ ਸਹਾਇਕ ਕਾਰਜਕਾਰੀ ਇੰਜੀਨੀਅਰ ਹੈ।

ਪੁਲਸ ਬਿਆਨਾਂ ਵਿਚ ਉਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਆਟਾ ਚੱਕੀ ਹੈ। ਮੁਲਜ਼ਮਾਂ ਵੱਲੋਂ ਬਿਜਲੀ ਵਿਭਾਗ ਦਾ ਬਿੱਲ ਨਹੀਂ ਜਮ੍ਹਾਂ ਕਰਵਾਇਆ ਗਿਆ ਸੀ। ਇਸ ਲਈ ਵਿਭਾਗ ਵੱਲੋਂ ਮੁਲਾਜ਼ਮ ਅਜੇ ਕੁਮਾਰ, ਚੰਦਰ, ਮਨੀ, ਸੁਖਪ੍ਰੀਤ ਸਿੰਘ ਨੂੰ ਬਿਜਲੀ ਕੁਨੈਕਸ਼ਨ ਕੱਟਣ ਲਈ ਭੇਜਿਆ ਗਿਆ ਸੀ ਪਰ ਮੁਲਜ਼ਮਾਂ ਨੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੀ ਡਿਊਟੀ ’ਚ ਵਿਘਨ ਪਾਇਆ। ਉਨ੍ਹਾਂ ਨੂੰ ਕੁਨੈਕਸ਼ਨ ਨਹੀਂ ਕੱਟਣ ਦਿੱਤਾ ਅਤੇ ਉਨ੍ਹਾਂ ਨਾਲ ਕੁੱਟ-ਮਾਰ ਵੀ ਕੀਤੀ। ਉਧਰ ਪੁਲਸ ਦਾ ਕਹਿਣਾ ਹੈ ਕਿ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
 


author

Babita

Content Editor

Related News