ਬਿਆਸ ਦਰਿਆ ''ਚ ਚੱਲਦਾ ''ਜ਼ਹਿਰ'' ਦਾ ਕਾਰੋਬਾਰ, ਹੋਇਆ ਖੁਲਾਸਾ

Tuesday, Apr 09, 2019 - 06:34 PM (IST)

ਬਿਆਸ ਦਰਿਆ ''ਚ ਚੱਲਦਾ ''ਜ਼ਹਿਰ'' ਦਾ ਕਾਰੋਬਾਰ, ਹੋਇਆ ਖੁਲਾਸਾ

ਤਰਨਤਾਰਨ (ਵਿਜੇ ਅਰੋੜਾ) : ਥਾਣਾ ਹਰੀਕੇ ਦੀ ਪੁਲਸ ਤੇ ਐਕਸਾਈਜ਼ ਵਿਭਾਗ ਦੀ ਟੀਮ ਨੇ ਬਿਆਸ ਦਰਿਆ ਦੇ ਟਾਪੂਆਂ 'ਤੇ ਹੁੰਦੇ ਕਾਲੇ ਕਾਰੋਬਾਰ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਸੁੰਨਸਾਨ ਟਾਪੂਆਂ 'ਤੇ ਚੱਲਦਾ ਨਾਜਾਇਜ਼ ਸ਼ਰਾਬ ਦਾ ਧੰਦਾ ਬੇਨਕਾਬ ਕੀਤਾ ਹੈ। ਬਿਆਸ ਦਰਿਆ ਦੇ ਨੇੜਲੇ ਇਲਾਕੇ 'ਚ ਤਰਪਾਲ ਤੇ ਡਰੰਮਾਂ 'ਚ ਭਰ ਕੇ ਰੱਖੀ ਕਰੀਬ 1.75 ਲੱਖ ਲਿਟਰ ਜ਼ਹਿਰੀਲੀ ਲਾਹਣ ਬਰਾਮਦ ਕੀਤੀ ਹੈ, ਜਿਸ ਨੂੰ ਪੁਲਸ ਨੇ ਨਸ਼ਟ ਕਰ ਦਿੱਤਾ। ਹਾਲਾਂਕਿ ਪੁਲਸ ਦੇ ਹੱਥ ਇਥੋਂ ਕੋਈ ਵੀ ਮੁਲਜ਼ਮ ਨਹੀਂ ਲੱਗਾ। ਪੁਲਸ ਮੁਤਾਬਕ ਇਹ ਸ਼ਰਾਬ ਜ਼ਹਿਰੀਲੀ ਹੈ, ਜੋ ਮਨੁੱਖੀ ਸਿਹਤ ਲਈ ਬੇਹੱਦ ਖਤਰਨਾਕ ਹੈ। 
ਇਥੇ ਇਹ ਵੀ ਦੱਸਣਯੋਗ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਲੱਗੇ ਚੋਣ ਜ਼ਾਬਤੇ ਦੌਰਾਨ ਪੁਲਸ ਨੇ ਲਗਾਤਾਰ ਨਸ਼ਾ ਸਮੱਗਲਰਾਂ 'ਤੇ ਸ਼ਿਕੰਜਾ ਕੱਸਿਆ ਹੋਇਆ ਹੈ ਤੇ ਆਏ ਦਿਨ ਸ਼ਰਾਬ ਦੇ ਜ਼ਖ਼ੀਰੇ ਵੀ ਬਰਾਮਦ ਹੋ ਰਹੇ ਹਨ। ਫਿਲਹਾਲ ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News