ਬਿਆਸ ਦੇ ਇਕ ਪ੍ਰਾਈਵੇਟ ਸਕੂਲ ''ਚ 8 ਸਾਲਾ ਬੱਚੀ ਨਾਲ ਬਲਾਤਕਾਰ

Saturday, Dec 14, 2019 - 06:49 PM (IST)

ਬਿਆਸ ਦੇ ਇਕ ਪ੍ਰਾਈਵੇਟ ਸਕੂਲ ''ਚ 8 ਸਾਲਾ ਬੱਚੀ ਨਾਲ ਬਲਾਤਕਾਰ

ਬਾਬਾ ਬਕਾਲਾ ਸਾਹਿਬ (ਅਠੌਲਾ/ਰਾਕੇਸ਼) : ਇਥੋਂ ਦੇ ਇਕ ਪ੍ਰਾਈਵੇਟ ਸਕੂਲ 'ਚ ਇਕ 8 ਸਾਲਾ ਮਾਸੂਮ ਬੱਚੀ ਨਾਲ ਸਕੂਲ ਦੇ ਹੀ ਇਕ ਵਿਦਿਆਰਥੀ ਵੱਲੋਂ ਜਬਰ-ਜ਼ਨਾਹ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦੀ ਮਾਂ ਨੇ ਥਾਣਾ ਬਿਆਸ ਵਿਖੇ ਰਿਪੋਰਟ ਦਰਜ ਕਰਵਾਈ ਕਿ ਉਸਦੀ 8 ਸਾਲਾ ਲੜਕੀ ਜੋ ਕਿ ਇਕ ਪ੍ਰਾਈਵੇਟ ਸਕੂਲ ਬਿਆਸ ਵਿਖੇ ਦੂਸਰੀ ਕਲਾਸ ਵਿਚ ਪੜ੍ਹਦੀ ਹੈ। ਕੱਲ੍ਹ ਜਦੋਂ ਸਕੂਲ ਵਿਚੋਂ ਫੋਨ ਆਇਆ ਕਿ ਤੁਹਾਡੀ ਲੜਕੀ ਰੋ ਰਹੀ ਹੈ, ਤੁਸੀਂ ਉਸਨੂੰ ਸਕੂਲੋਂ ਲੈ ਜਾਓ ਤਾਂ ਜਦੋਂ ਅਸੀਂ ਸਕੂਲ ਪੁਜੇ ਤਾਂ ਲੜਕੀ ਨੇ ਦੱਸਿਆ ਕਿ ਉੁਸ ਨਾਲ ਸਕੂਲ ਦੇ ਹੀ ਇਕ ਲੜਕੇ ਨੇ ਬਦਤਮੀਜੀ ਕਤੀ ਹੈ ਤਾਂ ਅਸੀਂ ਗੱਲ ਨੂੰ ਬਹੁਤਾ ਨਾ ਗੋਲਿਆਂ ਅਤੇ ਸਕੂਲ ਵਿਚ ਕੋਈ ਕਾਰਵਾਈ ਨਾ ਕਰਨ ਬਾਰੇ ਲਿਖਕੇ ਦੇ ਦਿੱਤਾ।

ਉਕਤ ਨੇ ਦੱਸਿਆ ਕਿ ਘਰ ਆਉਣ 'ਤੇ ਲੜਕੀ ਨੇ ਉਸ ਨਾਲ ਬਲਾਤਕਾਰ ਹੋਣ ਦੀ ਗੱਲ ਦੱਸੀ, ਜਿਸ 'ਤੇ ਉਨ੍ਹਾਂ ਇਸ ਸਾਰੇ ਮਾਮਲੇ ਬਾਰੇ ਪੁਲਸ ਕੋਲ ਸ਼ਿਕਾਇਤ ਕੀਤੀ। ਇਸ ਸੰਬੰਧੀ ਥਾਣਾ ਬਿਆਸ ਵਿਖੇ ਉਕਤ ਵਿਦਿਆਰਥੀ ਖਿਲਾਫ ਰਿਪੋਰਟ ਦਰਜ  ਕਰ ਲਈ ਗਈ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ ।


author

Gurminder Singh

Content Editor

Related News