ਬਿਆਸ ਤੇ ਸਤਲੁਜ ''ਚ ਹੋਣਗੀਆਂ ਅਟਲ ਜੀ ਦੀਆਂ ਅਸਥੀਆਂ ਪ੍ਰਵਾਹ (ਵੀਡੀਓ)
Monday, Aug 20, 2018 - 07:10 PM (IST)
ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਦੀਆਂ ਅਸਥੀਆਂ ਬਿਆਸ ਸਤਲੁਜ ਸਮੇਤ ਦੇਸ਼ ਦੀਆਂ ਸਾਰੀਆਂ ਨਦੀਆਂ 'ਚ ਪ੍ਰਵਾਹ ਕੀਤੀਆਂ ਜਾਣਗੀਆਂ। ਇਹ ਜਾਣਕਾਰੀ ਭਾਜਪਾ ਨੇਤਾ ਤਰੁਣ ਚੁਘ ਨੇ ਦਿੱਤੀ। ਚੁਘ ਨੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਕਸਬੇ ਅਤੇ ਪਿੰਡਾਂ 'ਚ ਅਟਲ ਜੀ ਦੇ ਸ਼ਰਧਾਜਲੀ ਸਮਾਗਮ ਵੀ ਕਰਵਾਏ ਜਾਣਗੇ। ਚੁੱਘ ਨੇ ਕਿਹਾ ਕਿ ਅੰਮ੍ਰਿਤਸਰ ਵਿਚ ਬਿਆਸ ਪੁੱਲ ਦੇ ਨੇੜੇ ਅਟਲ ਜੀ ਦੀਆਂ ਅਸਥੀਆਂ ਨੂੰ ਪ੍ਰਵਾਹ ਕੀਤਾ ਜਾਵੇਗਾ।
ਅਟਲ ਜੀ ਦੀਆਂ ਅਸਥੀਆਂ ਪ੍ਰਵਾਹ ਕਰਨ ਦੀ ਰਸਮ ਪੰਜਾਬ ਦੇ ਫਿਰੋਜ਼ਪੁਰ, ਅੰਮ੍ਰਿਤਸਰ ਤੇ ਲੁਧਿਆਣਾ 'ਚ ਪੂਰੀ ਕੀਤੀ ਜਾਵੇਗੀ।
