ਬੀ. ਡੀ. ਪੀ. ਓ. ਸਿੱਧਵਾਂ ਬੇਟ ਰਿਸ਼ਵਤ ਲੈਣ ਦੇ ਦੋਸ਼ ’ਚ ਕਾਬੂ

Friday, Dec 15, 2023 - 05:15 PM (IST)

ਬੀ. ਡੀ. ਪੀ. ਓ. ਸਿੱਧਵਾਂ ਬੇਟ ਰਿਸ਼ਵਤ ਲੈਣ ਦੇ ਦੋਸ਼ ’ਚ ਕਾਬੂ

ਸਿੱਧਵਾਂ ਬੇਟ (ਚਾਹਲ) : ਬਲਾਕ ਵਿਕਾਸ ਤੇ ਪੰਚਾਇਤ ਅਫਸਰ ਬਲਜੀਤ ਸਿੰਘ ਬਾਘਾ ਸਿੱਧਵਾਂ ਬੇਟ ਨੂੰ ਸਰਪੰਚ ਕੋਲੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀ. ਡੀ. ਪੀ. ਓ. ਵੱਲੋਂ ਪਿੰਡ ਬਸੈਮੀ ਦੇ ਸਰਪੰਚ ਸੁਖਵਿੰਦਰ ਸਿੰਘ ਤੋਂ ਪੰਚਾਇਤੀ ਫੰਡਾਂ ਦੀ ਕਲੀਅਰੈਂਸ ਦੇਣ ਲਈ 15000 ਰਿਸ਼ਵਤ ਦੇਣ ਦੀ ਮੰਗ ਕੀਤੀ ਸੀ। ਸਰਪੰਚ ਬਸੈਮੀ ਵੱਲੋਂ ਇਹ ਮਾਮਲਾ ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਦੇ ਇੰਚਾਰਜ ਡਾ.  ਕੇ. ਐੱਨ. ਐੱਸ. ਕੰਗ ਦੇ ਧਿਆਨ ਵਿਚ ਲਿਆਂਦਾ ਗਿਆ।

ਅੱਜ ਮਿੱਥੇ ਸਮੇਂ ਮੁਤਾਬਿਕ ਕੇ. ਐੱਨ. ਐੱਸ. ਕੰਗ ਅਤੇ ਉਨ੍ਹਾਂ ਦੀ ਟੀਮ ਵਲੋਂ ਉਕਤ ਬੀ. ਡੀ. ਪੀ. ਓ. ਨੂੰ ਰਿਸ਼ਵਤ ਲੈਂਦੇ ਹੋਏ ਰੰਗੀ ਹੱਥੀਂ ਕਾਬੂ ਕਰ ਲਿਆ ਗਿਆ। ਜਾਣਕਾਰੀ ਅਨੁਸਾਰ ਬੀ. ਡੀ. ਪੀ. ਓ. ਨੂੰ ਰਿਸ਼ਵਤ ਦੇ ਪੈਸਿਆਂ ਸਮੇਤ ਕਾਬੂ ਕਰਕੇ ਥਾਣਾ ਸਿੱਧਵਾਂ ਬੇਟ ਦੀ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ, ਜਿੱਥੇ ਪੁਲਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


author

Gurminder Singh

Content Editor

Related News