ਬੀ.ਡੀ.ਪੀ.ਓ. ਦਫਤਰ 'ਚ ਪੈੱਗ ਲਾਉਣ ਵਾਲੇ ਮੁਲਾਜ਼ਮਾਂ 'ਤੇ ਡਿੱਗੀ ਗਾਜ

Friday, Jun 21, 2019 - 02:32 PM (IST)

ਬੀ.ਡੀ.ਪੀ.ਓ. ਦਫਤਰ 'ਚ ਪੈੱਗ ਲਾਉਣ ਵਾਲੇ ਮੁਲਾਜ਼ਮਾਂ 'ਤੇ ਡਿੱਗੀ ਗਾਜ

ਕਪੂਰਥਲਾ (ਓਬਰਾਏ) - ਕਪੂਰਥਲਾ ਦੇ ਕਸਬਾ ਨਡਾਲਾ ਵਿਖੇ ਸਥਿਤ ਬੀ.ਡੀ.ਪੀ.ਓ. ਦਫਤਰ 'ਚ ਸਰਕਾਰੀ ਮੁਲਾਜ਼ਮਾਂ ਵਲੋਂ ਮੇਜ਼ 'ਤੇ ਰੱਖ ਕੇ ਸ਼ਰੇਆਮ ਸ਼ਰਾਬ ਪੀਣ ਵਾਲੇ 2 ਸ਼ਰਾਬੀ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵਾਪਰੀ ਇਸ ਲਾਪਰਵਾਹੀ ਦੇ ਕਾਰਨ ਬੀ.ਡੀ.ਪੀ.ਓ. ਅਧਿਕਾਰੀ ਦੀ ਵੀ ਬਦਲੀ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ 14 ਜੂਨ ਨੂੰ ਨਡਾਲਾ ਵਿਖੇ ਸਥਿਤ ਬੀ. ਡੀ. ਪੀ. ਓ. ਦਫਤਰ 'ਚ ਸ਼ਾਮ ਦੇ ਸਮੇਂ ਮੇਜ਼ 'ਤੇ ਰੱਖ ਕੇ ਸ਼ਰੇਆਮ ਸ਼ਰਾਬ ਪੀ ਰਹੇ ਮੁਲਾਜ਼ਮਾਂ ਦੀ ਵੀਡੀਓ ਸਾਹਮਣੇ ਆਈ ਸੀ। ਵੀਡੀਓ ਬਣਦੀ ਦੇਖ ਉਕਤ ਕਰਮਚਾਰੀ ਆਪਣਾ ਸਾਰਾ ਸਾਮਾਨ ਅਤੇ ਮੋਬਾਇਲ ਉੱਥੇ ਹੀ ਛੱਡ ਕੇ ਭੱਜ ਗਏ ਸਨ।

PunjabKesari

ਸਰਕਾਰੀ ਦਫਤਰ 'ਚ ਸ਼ਰਾਬ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਸਬੰਧਤ ਕਰਮਚਾਰੀਆਂ ਨੂੰ ਨੋਟਿਸ ਭੇਜ ਕੇ ਆਪਣਾ ਪੱਖ ਰੱਖਣ ਦੀ ਗੱਲ ਕਹੀ ਸੀ।


author

rajwinder kaur

Content Editor

Related News