ਬੈਟਰੀ ਵਾਲੇ ਸਾਈਕਲਾਂ ਨਾਲ ਸੈਲਾਨੀਆਂ ਨੂੰ ਲੁਭਾਵੇਗਾ ''ਚੰਡੀਗੜ੍ਹ''

Wednesday, Nov 14, 2018 - 10:01 AM (IST)

ਬੈਟਰੀ ਵਾਲੇ ਸਾਈਕਲਾਂ ਨਾਲ ਸੈਲਾਨੀਆਂ ਨੂੰ ਲੁਭਾਵੇਗਾ ''ਚੰਡੀਗੜ੍ਹ''

ਚੰਡੀਗੜ੍ਹ (ਸਾਜਨ) : ਸ਼ਹਿਰ 'ਚ ਸਾਈਕਲਿੰਗ ਨੂੰ ਪ੍ਰਮੋਟ ਕਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਹੁਣ ਬੈਟਰੀ ਨਾਲ ਚੱਲਣ ਵਾਲੇ ਸਾਈਕਲ ਸ਼ਹਿਰ ਦੇ ਟੂਰਿਸਟ ਸਪਾਟਾਂ ਤੋਂ ਲੈ ਕੇ ਸੜਕਾਂ 'ਤੇ ਉਤਾਰਨ ਦੀ ਤਿਆਰੀ ਕਰ ਰਿਹਾ ਹੈ। 2600 ਸਾਈਕਲਾਂ ਦਾ ਟੈਂਡਰ ਵੀ ਹੋ ਗਿਆ ਹੈ। ਦਸੰਬਰ ਤੱਕ ਇਹ ਸਾਈਕਲ ਸੈਲਾਨੀਆਂ ਨੂੰ ਮੁਹੱਈਆ ਵੀ ਹੋ ਜਾਣਗੇ। ਸ਼ਹਿਰਵਾਸੀ ਪਬਲਿਕ ਸ਼ੇਅਰਿੰਗ ਦੇ ਤਹਿਤ ਇਨ੍ਹਾਂ ਸਾਈਕਲਾਂ ਦਾ ਮਜ਼ਾ ਲੈ ਸਕਣਗੇ।  ਬੈਟਰੀ ਨਾਲ ਚੱਲਣ ਵਾਲੇ ਇਨ੍ਹਾਂ 2600 ਸਾਈਕਲਾਂ ਨਾਲ ਕੁਝ ਹੱਦ ਤੱਕ ਵਾਹਨਾਂ ਦਾ ਦਬਾਅ ਤਾਂ ਘੱਟ ਹੋਵੇਗਾ ਹੀ, ਇਸ ਦੇ ਨਾਲ ਹੀ ਏਅਰ ਕੁਆਇਲਟੀ ਇੰਡੈਕਸ 'ਚ ਵੀ ਸੁਧਾਰ ਆਵੇਗਾ।

ਪਹਿਲੇ ਪੱਧਰ 'ਚ 2600 ਸਾਈਕਲ ਖਰੀਦੇ ਜਾ ਰਹੇ ਹਨ। ਲੋੜ ਪੈਣ ਅਤੇ ਇਸ ਪ੍ਰਤੀ ਲੋਕਾਂ ਦੇ ਰੁਝਾਨ ਨੂੰ ਦੇਖਦੇ ਹੋਏ ਇਸ ਤਰ੍ਹਾਂ ਦੇ ਹੋਰ ਵੀ ਸਾਈਕਲ ਸੜਕਾਂ 'ਤੇ ਉਤਾਰੇ ਜਾਣਗੇ।
12 ਤੋਂ 15 ਹਜ਼ਾਰ ਰੁਪਏ ਪ੍ਰਤੀ ਸਾਈਕਲ ਦੀ ਦਰ ਨਾਲ ਪ੍ਰਸ਼ਾਸਨ ਕਰੀਬ 4 ਕਰੋੜ ਰੁਪਏ ਖਰਚੇਗਾ। ਸੂਤਰਾਂ ਮੁਤਾਬਕ ਉਂਝ ਤਾਂ ਇਹ ਸਾਈਕਲ ਅਕਤੂਬਰ ਦੇ ਅੰਤ ਤੱਕ ਹੀ ਆ ਜਾਣੇ ਸੀ ਪਰ ਕੁਝ ਕਾਰਨਾਂ ਕਰਕੇ ਦੇਰੀ ਹੋ ਗਈ। ਹੁਣ ਜਲਦੀ ਹੀ ਇਹ ਸਾਈਕਲ ਖਰੀਦੇ ਜਾਣੇ ਹਨ। ਸਾਈਕਲਾਂ ਨੂੰ ਰੱਖਣ ਲਈ ਫਿਲਹਾਲ ਸੁਖਨਾ ਲੇਕ, ਸੈਕਟਰ-17 ਪਲਾਜ਼ਾ, ਸੈਕਟਰ-43, ਰਾਕ ਗਾਰਡਨ ਅਤੇ ਕੈਪੀਟਲ ਕੰਪਲੈਕਸ ਸਮੇਤ ਦਰਜਨ ਭਰ ਥਾਵਾਂ ਦੀ ਚੋਣ ਕੀਤੀ ਗਈ ਹੈ। 
 


author

Babita

Content Editor

Related News