ਬਠਿੰਡਾ ’ਚ 13 ਸਾਲਾ ਬੱਚੀ ਨੇ ਕੀਤੀ ਖ਼ੁਦਕੁਸ਼ੀ, ਘਟਨਾ ਸਮੇਂ ਘਰ ’ਚ ਇਕੱਲੀ ਸੀ ਬੱਚੀ

Friday, May 28, 2021 - 09:52 AM (IST)

ਬਠਿੰਡਾ ’ਚ 13 ਸਾਲਾ ਬੱਚੀ ਨੇ ਕੀਤੀ ਖ਼ੁਦਕੁਸ਼ੀ, ਘਟਨਾ ਸਮੇਂ ਘਰ ’ਚ ਇਕੱਲੀ ਸੀ ਬੱਚੀ

ਬਠਿੰਡਾ (ਵਰਮਾ): ਬੀਤੀ ਰਾਤ ਸ਼ੀਸ਼ ਮਹਿਲ ਕਾਲੋਨੀ ਵਿਚ ਰਹਿਣ ਵਾਲੀ 13 ਸਾਲਾ ਨਾਬਾਲਗ ਕੁੜੀ ਵਲੋਂ ਘਰ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਗਣੇਸ਼ਵਰ ਸ਼ਰਮਾ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਨੂੰ ਸੂਚਨਾ ਮਿਲੀ ਸੀ ਕਿ ਸ਼ੀਸ਼ ਮਹਿਲ ਵਾਸੀ ਇਕ ਨਾਬਾਲਗ ਕੁੜੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।

ਇਹ ਵੀ ਪੜ੍ਹੋ:   ਪੰਜਾਬ ਪੁਲਸ ਮੁਖੀ ਵੱਲੋਂ ਨਿਰਦੇਸ਼ ਜਾਰੀ, ਹੁਣ ਲੋਕਲ ਰੈਂਕ ਵਾਲਾ ਸਬ ਇੰਸਪੈਕਟਰ ਨਹੀਂ ਬਣ ਸਕੇਗਾ ਥਾਣਾ ਮੁਖੀ

ਸੂਚਨਾ ਮਿਲਣ ’ਤੇ ਉਹ ਟੀਮ ਸਮੇਤ ਮੌਕੇ ’ਤੇ ਪਹੁੰਚੇ ਤਾਂ ਕੁੜੀ ਦੀ ਲਾਸ਼ ਫਾਹੇ ਨਾਲ ਲਟਕ ਰਹੀ ਸੀ। ਮੁੱਢਲੀ ਪੜਤਾਲ ਤੋਂ ਬਾਅਦ ਪੁਲਸ ਵੱਲੋਂ ਲਾਸ਼ ਨੂੰ ਹੇਠਾਂ ਉਤਾਰ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਮ੍ਰਿਤਕ ਪਛਾਣ ਅੰਸ਼ਿਕਾ ਵਾਸੀ ਸ਼ੀਸ਼ ਮਹਿਲ ਕਾਲੋਨੀ ਵਜੋਂ ਹੋਈ।

ਇਹ ਵੀ ਪੜ੍ਹੋ: ਕੋਰੋਨਾ ਨੇ ਉਜਾੜਿਆ ਹੱਸਦਾ ਵੱਸਦਾ ਘਰ, ਪਿਓ ਦਾ ਹੋਇਆ ਸਸਕਾਰ ਤਾਂ ਪਿੱਛੋਂ ਪੁੱਤ ਨੇ ਵੀ ਤੋੜਿਆ ਦਮ

ਦੱਸਿਆ ਜਾ ਰਿਹਾ ਹੈ ਕਿ ਕੁੜੀ ਘਰ ਵਿਚ ਇਕੱਲੀ ਸੀ, ਜਦਕਿ ਉਸ ਦੀ ਮਾਂ ਅਤੇ ਉਸ ਦਾ ਭਰਾ ਕਿਸੇ ਵਿਆਹ ਸਮਾਰੋਹ ’ਚ ਸ਼ਾਮਲ ਹੋਣ ਲਈ ਉੱਤਰ ਪ੍ਰਦੇਸ਼ ਗਏ ਹੋਏ ਸਨ ਅਤੇ ਉਸ ਦਾ ਪਿਤਾ ਆਪਣੀ ਡਿਊਟੀ ’ਤੇ ਗਿਆ ਹੋਇਆ ਸੀ। ਪੁਲਸ ਵੱਲੋਂ ਮ੍ਰਿਤਕ ਕੁੜੀ ਦੇ ਪਿਤਾ ਦੇ ਬਿਆਨਾਂ ’ਤੇ ਕਾਰਵਾਈ ਕਰ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤਾ ਹੈ ਪਰ ਮੌਤ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

ਇਹ ਵੀ ਪੜ੍ਹੋ:  ਥਾਣੇਦਾਰ ਵੱਲੋਂ ਜਬਰ ਜ਼ਿਨਾਹ ਦੇ ਮਾਮਲੇ 'ਚ ਪੰਜਾਬ ਪੁਲਸ ਨੂੰ ਝਟਕਾ, ਹਾਈਕੋਰਟ ਵੱਲੋਂ ਨਵੀਂ ਸਿਟ ਦਾ ਗਠਨ


author

Shyna

Content Editor

Related News