ਹਰਿਆਣਾ ਤੋਂ ਸ਼ਰਾਬ ਲਿਆਉਂਦੇ ਸਮੱਗਲਰਾਂ ਦੀ ਕਾਰ ਟਰਾਲੀ 'ਚ ਵੱਜੀ, 13 ਜ਼ਖਮੀ (ਵੀਡੀਓ)

Saturday, Jun 29, 2019 - 12:04 PM (IST)

ਤਲਵੰਡੀ ਸਾਬੋ (ਮਨੀਸ਼,ਵਿਜੇ ਵਰਮਾ) : ਬਠਿੰਡਾ ਦੇ ਪਿੰਡ ਕੋਟਸ਼ਮੀਰ ਨੇੜੇ ਵਾਪਰੇ ਸੜਕ ਹਾਦਸੇ 'ਚ ਇਕ ਔਰਤ ਦੀ ਮੌਤ ਹੋ ਗਈ, ਜਦਕਿ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਝੋਨਾ ਲਾਉਣ ਲਈ ਟਰਾਲੀ 'ਚ ਜਾ ਰਹੀ ਲੇਬਰ ਨੂੰ ਸ਼ਰਾਬ ਸਮੱਗਲਰਾਂ ਦੀ ਤੇਜ਼ ਰਫਤਾਰ ਇਨੋਵਾ ਗੱਡੀ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਗੁਲਾਬ ਕੌਰ ਨਾਂ ਦੀ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ 13 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਪਿੰਡ ਵਾਸੀਆਂ ਮੁਤਾਬਕ ਇਨੋਵਾ ਸਵਾਰ ਹਰਿਆਣਾ ਤੋਂ ਬਲੈਕ 'ਚ ਸ਼ਰਾਬ ਲੈ ਕੇ ਆ ਰਹੇ ਸਨ, ਜਿਨ੍ਹਾਂ ਦੇ ਮਗਰ ਠੇਕੇ ਵਾਲੇ ਲੱਗੇ ਹੋਏ ਸਨ। ਪਿੰਡ ਵਾਸੀਆਂ ਨੇ ਦੱਸਿਆ ਕਿ ਪੁਲਸ ਨੇ ਇਕ ਇਨੋਵਾ ਸਵਾਰ ਨੂੰ ਹਿਰਾਸਤ 'ਚ ਲੈ ਲਿਆ ਹੈ ਤੇ ਕਾਰਵਾਈ ਕੀਤੀ ਜਾ ਰਹੀ ਹੈ।


author

cherry

Content Editor

Related News