ਮੋਦੀ ਦੀ ਰੈਲੀ 'ਚ ਜਗਦੀਸ਼ ਕੌਰ, '84 ਦੰਗਿਆਂ 'ਤੇ ਘੇਰੀ ਕਾਂਗਰਸ

05/14/2019 11:17:46 AM


ਬਠਿੰਡਾ—ਬਾਦਲਾਂ ਦੇ ਲਈ ਮੁੱਛ ਦਾ ਸਵਾਲ ਬਣੀ ਬਠਿੰਡਾ ਸੀਟ 'ਤੇ ਸੋਮਵਾਰ ਨੂੰ ਉਮੀਦਵਾਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਹੱਕ 'ਚ ਚੋਣ ਪ੍ਰਚਾਰ ਲਈ ਰੈਲੀ ਰੱਖੀ ਗਈ। ਇਹ ਰੈਲੀ ਪੂਰੀ ਤਰ੍ਹਾਂ ਨਾਲ 1984 ਦੰਗਿਆਂ 'ਤੇ ਫੋਕਸ ਰਹੀ। ਇਸ 'ਚ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਸੁਖਬੀਰ ਤੱਕ ਸਾਰਿਆਂ ਨੇ '84 ਦੰਗਿਆਂ 'ਤੇ ਕਾਂਗਰਸ ਨੂੰ ਘੇਰ ਸਿੱਖ ਭਾਵਨਾ ਨੂੰ ਟਚ ਕਰਕੇ ਬੇਅਬਦੀ ਦਾ ਪ੍ਰਭਾਵ ਘੱਟ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਸੱਜਣ ਨੂੰ ਸਜ਼ਾ ਅਤੇ ਕਰਤਾਰਪੁਰ ਕੋਰੀਡੋਰ ਦਾ ਕ੍ਰੈਡਿਟ ਵੀ ਲਿਆ।

ਇੰਨਾ ਹੀ ਨਹੀਂ ਰੈਲੀ ਦੇ ਮੰਚ 'ਤੇ ਮੌਜੂਦ 21 ਲੋਕਾਂ 'ਚ ਹੋਏ ਸਿੱਖ ਕਤਲੇਆਮ ਦਾ ਸ਼ਿਕਾਰ ਅਤੇ ਇਸ ਦੇ ਦੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਵਾਲੇ ਮੁੱਖ ਗਵਾਹ ਜਗਦੀਸ਼ ਕੌਰ ਵੀ ਮੌਜੂਦ ਰਹੀ। ਪ੍ਰਧਾਨ ਮੰਤਰੀ ਮੋਦੀ ਦੇ ਬੋਲਣ ਤੋਂ ਪਹਿਲਾਂ ਜਗਦੀਸ਼ ਕੌਰ ਨੂੰ ਮੰਚ 'ਤੇ ਸੰਬੋਧਿਤ ਕਰਨ ਦਾ ਮੌਕਾ ਵੀ ਦਿੱਤਾ ਗਿਆ। ਕੁੱਲ ਮਿਲਾ ਕੇ ਪੂਰੀ ਰੈਲੀ 'ਚ ਇਕ ਤੀਰ ਦੋ ਨਿਸ਼ਾਨੇ ਲਗਾਏ ਗਏ। ਇਕ ਤਾਂ '84 ਦੰਗਿਆਂ 'ਚ ਇਨਸਾਫ ਲਈ 35 ਸਾਲ ਲੜਾਈ ਲੜਨ ਵਾਲੀ ਜਗਦੀਸ਼ ਕੌਰ ਦੀ ਰੈਲੀ ਮੰਚ 'ਤੇ ਲਿਆ ਕੇ ਸਿੱਖ ਭਾਵਨਾ ਨੂੰ ਟਚ ਕੀਤਾ ਗਿਆ ਅਤੇ ਦੂਜਾ ਬੇਅਦਬੀ 'ਤੇ ਹੋ ਰਹੇ ਵਿਰੋਧ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਗਈ।

ਇਹ ਪਹਿਲੀ ਵਾਰ ਸੀ ਕਿ ਜਗਦੀਸ਼ ਕੌਰ ਸਿਆਸੀ ਮੰਚ 'ਤੇ ਸਿੱਖ ਦੰਗਿਆਂ ਦੇ ਮੁੱਦੇ 'ਤੇ ਬੋਲੀ ਅਤੇ ਉਹ ਵੀ ਪ੍ਰਧਾਨ ਮੰਤਰੀ ਦੀ ਰੈਲੀ ਦੇ ਮੰਚ ਤੋਂ। ਕਿਉਂਕਿ ਪੰਜਾਬ ਦੀ ਸਿਆਸਤ 'ਚ ਪੰਥਕ ਮੁੱਦੇ ਸਭ ਤੋਂ ਵਧ ਪ੍ਰਭਾਵੀ ਰਹਿੰਦੇ ਹਨ। ਮਾਲਵਾ ਦੀਆਂ 4 ਲੋਕ ਸਭਾ ਸੀਟਾਂ 'ਤੇ ਬੇਅਦਬੀ ਦੇ ਮੁੱਦੇ ਦਾ ਪ੍ਰਭਾਵ ਸਭ ਤੋਂ ਵਧ ਹੈ। ਇਸ ਲਈ ਪੂਰੀ ਰੈਲੀ ਇਸ 'ਤੇ ਕੇਂਦਰਿਤ ਰਹੀ।

ਪ੍ਰਧਾਨ ਮੰਤਰੀ ਤੋਂ ਪਹਿਲਾਂ ਜਗਦੀਸ਼ ਕੌਰ ਨੇ '84 ਦੰਗਿਆਂ 'ਤੇ ਕਾਂਗਰਸ ਨੂੰ ਘੇਰਿਆ
ਸਿੱਖ ਕਤਲੇਆਮ 'ਤੇ 35 ਸਾਲ ਲੜਾਈ ਲੜ ਕੇ ਸੱਜਣ ਕੁਮਾਰ ਨੂੰ ਸਜ਼ਾ ਕਰਵਾਉਣ ਵਾਲੀ ਜਗਦੀਸ਼ ਕੌਰ ਨੇ ਕਿਹਾ ਕਿ ਜੇਕਰ ਤੁਸੀਂ ਕਾਂਗਰਸ ਨੂੰ ਵੋਟ ਦਿੱਤੀ ਤਾਂ ਸਿੱਧੇ ਗਾਂਧੀ ਪਰਿਵਾਰ ਨੂੰ ਜਾਵੇਗੀ, ਜਿਨ੍ਹਾਂ ਨੇ 84 'ਚ ਸਿੱਖਾਂ ਦਾ ਕਤਲੇਆਮ ਕਰਵਾਇਆ। ਆਪਣੇ 7 ਮਿੰਟ ਦੇ ਭਾਸ਼ਾਂ 'ਚ ਜਗਦੀਸ਼ ਕੌਰ ਨੇ ਇਹ ਗੱਲ ਤਿੰਨ ਵਾਰ ਦੋਹਰਾਈ। ਕਿਹਾ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ 'ਤੇ ਵੀ ਕੇਸ ਕਰਵਾਏਗੀ। ਨਾਲ ਹੀ ਕਿਹਾ ਕਿ ਉਹ ਪ੍ਰਧਾਨ ਮੰਤਰੀ ਤੋਂ ਇਹ ਗੁਜਾਰਿਸ਼ ਕਰੇਗੀ ਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ 'ਤੇ ਦਰਜ ਕੇਸ ਨੂੰ ਵੀ ਜਲਦ ਮੁਕਾਮ 'ਤੇ ਪਹੁੰਚਾਉਣ।

ਪੰਥਕ ਅਤੇ ਸਿੱਖ ਭਾਵਨਾਤਮਕ ਦੇ ਏਜੰਡੇ 'ਤੇ ਬੋਲੀ ਮੋਦੀ ਸਰਕਾਰ
ਬਾਦਲਾਂ ਲਈ ਅਹਿਮ ਬਣੀ ਬਠਿੰਡਾ ਸੀਟ ਦੇ ਲਈ ਪ੍ਰਚਾਰ ਕਰਨ ਆਏ ਪ੍ਰਧਾਨ ਮੰਤਰੀ ਮੋਦੀ ਦਾ ਮੁੱਦਾ ਅਤੇ ਏਜੰਡਾ ਦੋਵੇਂ ਹੀ ਦੇਸ਼ ਨਹੀਂ ਸਗੋਂ ਪੰਥਕ ਅਤੇ ਸਿੱਖ ਭਾਵਨਾਤਮ 'ਤੇ ਆਧਾਰਿਤ ਸੀ। ਇਸ ਲਈ ਉਨ੍ਹਾਂ ਨੇ 27 ਮਿੰਟ ਦੇ ਭਾਸ਼ਣ 'ਚ 18 ਮਿੰਟ ਇਸ 'ਤੇ ਬੋਲੇ। ਉਨ੍ਹਾਂ ਨੇ ਸੱਜਣ ਨੂੰ ਸਿੱਖ ਦੰਗਿਆਂ 'ਚ ਸਜ਼ਾ ਕਰਵਾਉਣ ਅਤੇ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਕੰਮ ਸ਼ੁਰੂ ਕਰਵਾਉਣ ਦੇ ਕ੍ਰੈਡਿਟ ਲੈ ਪੰਥਕ ਏਜੰਡੇ ਨੂੰ ਟਚ ਕੀਤਾ ਹੈ। ਸੁਖਬੀਰ ਨੇ ਵੀ '84 ਦੰਗਿਆਂ 'ਤੇ ਐੱਸ.ਆਈ.ਟੀ. ਬਣਾਉਣ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਕ੍ਰੈਡਿਟ ਮੋਦੀ ਸਰਕਾਰ ਨੂੰ ਦਿੱਤਾ।


Shyna

Content Editor

Related News