ਪੰਜਾਬ ’ਚ ਜੋੜ-ਤੋੜ ਦੀ ਸਿਆਸਤ ਸਿਰਜੇਗੀ ਨਵੇਂ ਸਮੀਕਰਨ, ਪਾਰਟੀ ਬਦਲਣ ਲਈ ਕਾਹਲੇ ਕਈ ਆਗੂ

Wednesday, Jun 16, 2021 - 07:01 PM (IST)

ਪੰਜਾਬ ’ਚ ਜੋੜ-ਤੋੜ ਦੀ ਸਿਆਸਤ ਸਿਰਜੇਗੀ ਨਵੇਂ ਸਮੀਕਰਨ, ਪਾਰਟੀ ਬਦਲਣ ਲਈ ਕਾਹਲੇ ਕਈ ਆਗੂ

ਬਠਿੰਡਾ (ਵਰਮਾ): ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਹੁਣ ਕੁਝ ਹੀ ਸਮਾਂ ਬਚਿਆ ਹੈ ਚੋਣ ਮੈਦਾਨ ਵਿਚ ਆਉਣ ਵਾਲੀਆਂ ਪਾਰਟੀਆਂ ਨੇ ਕਮਰ ਕੱਸ ਲਈ ਹੈ ਅਤੇ ਵਿਸਾਤ ਵਿਛਾਉਣੀ ਸ਼ੁਰੂ ਕਰ ਦਿੱਤੀ ਹੈ। ਜਲਦੀ ਹੀ ਪੰਜਾਬ ਦੀ ਰਾਜਨੀਤੀ ਦੇ ਸਮੀਕਰਨ ਬਦਲਣਗੇ ਅਤੇ ਭੂਚਾਲ ਆਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਕਾਲੀ ਦਲ ਨੇ ਬਾਜੀ ਮਾਰਦੇ ਹੋਏ ਭਾਜਪਾ ਨੂੰ ਛੱਡ ਕੇ ਬਸਪਾ ਦੇ ਨਾਲ ਸਮਝੌਤਾ ਕਰ ਲਿਆ ਹੈ ਅਤੇ ਉਨ੍ਹਾਂ ਚੋਣਾਂ ਨੂੰ ਆਗਾਮੀ ਤਿਆਰੀਆਂ ਕਰਦੇ ਹੋਏ ਬਿਗੁਲ ਬਜਾ ਦਿੱਤਾ ਹੈ, ਜਿੱਥੋਂ ਤਕ ਟਿਕਟਾਂ ਵੀ ਵੰਡਣੀਆਂ ਸ਼ੁਰੂ ਕਰ ਦਿੱਤੀਆਂ ਹਨ। ਅਕਾਲੀ ਬਸਪਾ ਗਠਬੰਧਨ ਨਾਲ ਹੋਰ ਪਾਰਟੀਆਂ ਨੇ ਵੀ ਕਮਰ ਕੱਸਣੀ ਸ਼ੁਰੂ ਕਰ ਦਿੱਤੀ ਹੈ ਅਤੇ ਜੋੜਤੋੜ ਦੀ ਰਾਜਨੀਤੀ ਵੀ ਸ਼ੁਰੂ ਕਰ ਦਿੱਤੀ ਹੈ।ਕਾਂਗਰਸ ਆਪਣੇ ਬਲਬੂਤੇ ’ਤੇ ਚੋਣਾਂ ਲੜਨ ਦੀ ਫਿਰਾਕ ਵਿਚ ਹੈ ਅਤੇ ਉਸ ਨੇ ਰੁੱਸੇ ਹੋਏ ਨੇਤਾਵਾਂ ਨੂੰ ਮਨਾਉਣ ਅਤੇ ਪਾਰਟੀ ਛੱਡ ਕੇ ਜਾ ਚੁੱਕੇ ਨੇਤਾਵਾਂ ਨੂੰ ਵਾਪਸ ਬੁਲਾਉਣਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ:   ਪਿਤਾ ਦਾ ਸੁਫ਼ਨਾ ਪੁੱਤਰ ਨੇ ਕੀਤਾ ਪੂਰਾ,21 ਸਾਲ ਦੀ ਉਮਰ ’ਚ ਥਲ ਸੈਨਾ ’ਚ ਲੈਫਟੀਨੈਂਟ ਵਜੋਂ ਹੋਇਆ ਭਰਤੀ

ਸੁਖਪਾਲ ਸਿੰਘ ਖਹਿਰਾ ਜੋ ਕਾਂਗਰਸ ਪਾਰਟੀ ਦੇ ਵੱਡੇ ਨੇਤਾ ਸਨ ਉਹ ਕਈ ਪਾਰਟੀਆਂ ਬਦਲ ਕੇ ਵਾਪਸ ਕਾਂਗਰਸ ਵਿਚ ਆਪਣੇ ਸਾਥੀਆਂ ਸਮੇਤ ਜਿਨ੍ਹਾਂ ਵਿਚ ਮੌੜ ਮੰਡੀ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਅਤੇ ਵਿਧਾਇਕ ਪਿਰਮਲ ਸਿੰਘ ਚਲੇ ਗਏ। ਆਉਣ ਵਾਲੇ ਦਿਨਾਂ ’ਚ ਅਜੇ ਹੋਰ ਨੇਤਾਵਾਂ ਦੇ ਚਿਹਰੇ ਵੀ ਬਦਲਣ ਵਾਲੇ ਹਨ।ਬੇਸ਼ੱਕ, ਕਾਂਗਰਸ ਨੇ ਬੇਅਦਬੀ ਮਾਮਲੇ ’ਚ 2017 ਤੋਂ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸ ਵਿਚ ਕਾਂਗਰਸ ਨੂੰ ਕਿੰਨੀ ਸਫਲਤਾ ਮਿਲੇਗੀ, ਦੀ ਤਸਵੀਰ 2022 ਵਿਚ ਸਾਹਮਣੇ ਆਵੇਗੀ। ਕਿਸਾਨਾਂ ਨੂੰ ਆਪਣੇ ਵੱਲ ਖਿੱਚਣ ਲਈ ਕੈਪਟਨ ਨੇ ਅਸਤੀਫਾ ਦੇਣ ਦਾ ਡਰਾਮਾ ਵੀ ਕੀਤਾ, ਕਿਸਾਨ ਅੰਦੋਲਨ ਦੌਰਾਨ ਵੀ ਉਨ੍ਹਾਂ ਨੇ ਕਿਸਾਨਾਂ ਦਾ ਪੂਰਾ ਸਮਰਥਨ ਦਿੱਤਾ।

ਇਹ ਵੀ ਪੜ੍ਹੋ:  ਜਜ਼ਬੇ ਨੂੰ ਸਲਾਮ: 3 ਬੱਚਿਆਂ ਦੀ ਮੌਤ ਤੋਂ ਬਾਅਦ ਵੱਖ ਹੋਇਆ ਪਤੀ, ਹੁਣ ਮਰਦਾਂ ਵਾਲਾ ਲਿਬਾਸ ਪਾ ਕੇ ਚਲਾ ਰਹੀ ਹੈ ਆਟੋ

ਕਾਂਗਰਸ, ਅਕਾਲੀ, ‘ਆਪ’ ਸਮੇਤ ਕੁਝ ਹੋਰ ਪਾਰਟੀਆਂ ਦੇ ਨੇਤਾ ਜਿਵੇਂ ਹੀ ਮਾਹੌਲ ਠੀਕ ਹੁੰਦੇ ਜਾਂਦੇ ਹਨ, ਭਾਜਪਾ ’ਚ ਸ਼ਾਮਲ ਹੋਣ ਲਈ ਤਿਆਰ ਬੈਠੇ ਹਨ। 2022 ਵਿਚ ਪੰਜਾਬ ਸਮੇਤ ਪੰਜ ਹੋਰ ਰਾਜਾਂ ਵਿਚ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਲਈ ਭਾਜਪਾ ਇਕ ਠੋਸ ਰਣਨੀਤੀ ਬਣਾਉਣ ’ਚ ਲੱਗੀ ਹੋਈ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਵੀ ਪੰਜਾਬ ’ਚ ਚਿਹਰੇ ਬਦਲ ਕੇ ਆਪਣੀ ਕਿਸਮਤ ਅਜਮਾਉਣੀ ਸ਼ੁਰੂ ਕਰ ਦਿੱਤੀ। ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨਿਰੰਤਰ ਪੰਜਾਬ ਦਾ ਦੌਰਾ ਕਰ ਰਹੇ ਹਨ ਅਤੇ ਉਹ ਦੂਜੀਆਂ ਪਾਰਟੀਆਂ ਦੀਆਂ ਸਰਗਰਮੀਆਂ ’ਤੇ ਨਜ਼ਰ ਰੱਖ ਰਹੇ ਹਨ। ਕੇਜਰੀਵਾਲ ਪੰਜਾਬ ਵਿਚ ਮੁੱਖ ਮੰਤਰੀ ਲਈ ਇਕ ਦਲਿਤ ਚਿਹਰਾ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਨਹੀਂ ਚਾਹੁੰਦੇ ਕਿ 2017 ਦੀ ਤਰ੍ਹਾਂ ਮੁੜ ਤੋਂ ਹਾਰਿਆ ਜਾਵੇ।

ਇਹ ਵੀ ਪੜ੍ਹੋ:  ਐੱਨ. ਆਰ. ਆਈ.ਵਿਦਿਆਰਥਣ ਖ਼ੁਦਕੁਸ਼ੀ ਮਾਮਲੇ ’ਚ ਸਾਹਮਣੇ ਆਇਆ ਸੁਸਾਇਡ ਨੋਟ, ਹੋਏ ਵੱਡੇ ਖ਼ੁਲਾਸੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

 


author

Shyna

Content Editor

Related News