ਬਠਿੰਡਾ ਪੁਲਸ ਵਲੋਂ ਵਿਦਿਆਰਥੀਆਂ ਦੇ ਪੀ.ਜੀ. 'ਤੇ ਛਾਪੇਮਾਰੀ (ਵੀਡੀਓ)

12/22/2018 10:45:06 AM

ਬਠਿੰਡਾ(ਅਮਿਤ)— ਬਠਿੰਡਾ ਪੁਲਸ ਵਲੋਂ ਸ਼ਹਿਰ ਦੇ ਵੱਖ-ਵੱਖ ਪੀ. ਜੀ. 'ਤੇ ਛਾਪੇਮਾਰੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਦੀਆਂ 19 ਟੀਮਾਂ ਨੇ ਕਰੀਬ 200 ਪੀ.ਜੀ. ਦੀ ਜਾਂਚ ਕੀਤੀ ਤੇ ਪੀ.ਜੀ. 'ਚ ਰਹਿ ਰਹੇ ਨੌਜਵਾਨ ਲੜਕੇ-ਲੜਕੀਆਂ ਦੇ ਰਿਕਾਰਡ ਬਾਰੀਕੀ ਨਾਲ ਚੈੱਕ ਕੀਤੇ। ਇਸ ਦੌਰਾਨ ਪੁਲਸ ਨੂੰ ਕੋਈ ਵੀ ਸ਼ੱਕੀ ਵਿਅਕਤੀ ਨਹੀਂ ਮਿਲਿਆ। ਹਾਲਾਂਕਿ ਕਈ ਪੀ.ਜੀ. ਅਜਿਹੇ ਪਾਏ ਗਏ, ਜਿਨ੍ਹਾਂ ਦੀ ਰਜਿਸਟ੍ਰੇਸ਼ਨ ਨਹੀਂ ਹੋਈ ਸੀ। ਪੁਲਸ ਨੇ ਅਜਿਹੇ ਪੀ.ਜੀ. ਮਾਲਕਾਂ ਨੂੰ ਆਪਣੇ ਪੀ.ਜੀ. ਰਜਿਸਟਰਡ ਕਰਵਾਉਣ ਲਈ ਕਿਹਾ।

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਵੀ ਬਠਿੰਡਾ ਪੁਲਸ ਨੇ ਸ਼ਹਿਰ ਦੇ ਵੱਖ-ਵੱਖ ਪੀ.ਜੀ 'ਤੇ ਛਾਪੇਮਾਰੀ ਕੀਤੀ ਸੀ ਤੇ 2 ਅਜਿਹੇ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਸੀ, ਜੋ ਬਿਨਾਂ ਪਛਾਣ ਪੱਤਰਾਂ ਦੇ ਪੀ.ਜੀ. 'ਚ ਰਹਿ ਰਹੇ ਸਨ। ਹਾਲਾਂਕਿ ਉਨ੍ਹਾਂ ਕੋਲੋਂ ਕੋਈ ਵੀ ਸ਼ੱਕੀ ਸਾਮਾਨ ਨਹੀਂ ਸੀ ਮਿਲਿਆ।


cherry

Content Editor

Related News