ਤੜਕਸਾਰ ਬਠਿੰਡਾ ਪੁਲਸ ਨੇ ਮੁਕਤਸਰ ''ਚ ਮਾਰਿਆ ਛਾਪਾ, ਜਾਣੋ ਕੀ ਹੈ ਪੂਰਾ ਮਾਮਲਾ

Monday, Nov 23, 2020 - 01:53 PM (IST)

ਤੜਕਸਾਰ ਬਠਿੰਡਾ ਪੁਲਸ ਨੇ ਮੁਕਤਸਰ ''ਚ ਮਾਰਿਆ ਛਾਪਾ, ਜਾਣੋ ਕੀ ਹੈ ਪੂਰਾ ਮਾਮਲਾ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ) : ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਧੋਖਾਧੜੀ ਤੇ ਚੈੱਕ ਬਾਊਂਸ ਦੇ ਮਾਮਲਿਆਂ 'ਚ ਇਕ ਭਗੌੜੇ ਮੁਲਜ਼ਮ ਨੂੰ ਅੱਜ ਸਵੇਰੇ ਬਠਿੰਡਾ ਪੁਲਸ ਨੇ ਸ੍ਰੀ ਮੁਕਤਸਰ ਸਾਹਿਬ 'ਚ ਦਬਿਸ਼ ਦੇ ਕੇ ਕਾਬੂ ਕਰ ਲਿਆ। ਸਥਾਨਕ ਥਾਣਾ ਸਿਟੀ ਪੁਲਸ ਨਾਲ ਚਲਾਏ ਇਕ ਗੁਪਤ ਆਪਰੇਸ਼ਨ ਦੇ ਤਹਿਤ ਪੁਲਸ ਨੇ ਇਹ ਸਫ਼ਲਤਾ ਪ੍ਰਾਪਤ ਕੀਤੀ ਹੈ। ਜਾਣਕਾਰੀ ਦਿੰਦਿਆਂ ਪੀ. ਓ. ਸਟਾਫ਼ ਬਠਿੰਡਾ ਦੇ ਏ. ਐੱਸ. ਆਈ. ਰਜਿੰਦਰ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ, ਜਿਸ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਧੋਖਾਧੜੀ ਤੇ ਚੈਕ ਬਾਊਂਸ ਤਹਿਤ ਮਾਮਲੇ ਦਰਜ ਹਨ, ਜੋ ਕਾਫ਼ੀ ਸਮੇਂ ਤੋਂ ਭਗੌੜਾ ਚੱਲ ਰਿਹਾ ਸੀ।

ਇਹ ਵੀ ਪੜ੍ਹੋ :  ਬਠਿੰਡਾ 'ਚ ਦਿਲ ਕੰਬਾਊ ਵਾਰਦਾਤ, ਪਤੀ-ਪਤਨੀ ਤੇ ਧੀ ਦਾ ਸਿਰ 'ਚ ਗੋਲ਼ੀਆਂ ਮਾਰ ਕੇ ਕਤਲ

ਉਨ੍ਹਾਂ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਵਿਅਕਤੀ ਸ੍ਰੀ ਮੁਕਤਸਰ ਸਾਹਿਬ ਦੇ ਉੱਚਾ ਵਿਹੜਾ ਇਲਾਕੇ 'ਚ ਰਹਿ ਰਿਹਾ ਹੈ, ਜਿਸ ਤੋਂ ਬਾਅਦ ਪੁਲਸ ਨੇ ਗੁਪਤ ਢੰਗ ਨਾਲ ਥਾਣਾ ਸਿਟੀ ਪੁਲਸ ਦੇ ਸਹਿਯੋਗ ਨਾਲ ਦਬਿਸ਼ ਦਿੰਦਿਆਂ ਸੁਖਦੇਵ ਸਿੰਘ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੁਖਦੇਵ ਸਿੰਘ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ, ਜਿਸ 'ਤੇ ਧੋਖਾਧੜੀ ਤੇ ਚੈਕ ਬਾਊਂਸ ਤਹਿਤ ਵੱਖ-ਵੱਖ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਫੜੇ ਗਏ ਸੁਖਦੇਵ ਸਿੰਘ ਨੂੰ ਮਾਣਯੋਗ ਅਦਾਲਤ ਬਠਿੰਡਾ ਵਿਖੇ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ :  ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਸੁੱਖਾ ਗਿੱਲ ਨੇ ਫੇਸਬੁੱਕ 'ਤੇ ਆਖੀ ਵੱਡੀ ਗੱਲ


author

Gurminder Singh

Content Editor

Related News