ਬਠਿੰਡਾ ਦੇ ਇਸ ਪਿੰਡ ਨੂੰ ਮਿਲੀ ਛੋਟੀ ਉਮਰ ਦੀ ਸਰਪੰਚਨੀ (ਵੀਡੀਓ)
Monday, Jan 07, 2019 - 01:41 PM (IST)
ਤਲਵੰਡੀ ਸਾਬੋ(ਮਨੀਸ਼)— ਪੰਚਾਇਤੀ ਚੋਣਾਂ 'ਚ ਇਸ ਵਾਰ ਨੌਜਵਾਨਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਚੋਣਾਂ 'ਚ ਕਾਫ਼ੀ ਹੱਦ ਤੱਕ ਯੂਥ ਦੀ ਝੋਲੀ ਜਿੱਤ ਵੀ ਪਈ। ਕਈ ਥਾਵਾਂ 'ਤੇ ਨੌਜਵਾਨ ਸਰਪੰਚ ਜਾਂ ਪੰਚ ਬਣੇ। ਇਸੇ ਤਰ੍ਹਾਂ ਸਬ-ਡਿਵੀਜ਼ਨ ਮੋੜ ਮੰਡੀ ਦੇ ਪਿੰਡ ਮਾਨਕਖਾਨਾ 'ਚ ਵੀ ਪੜ੍ਹੀ-ਲਿਖੀ ਕੁੜੀ ਨੂੰ ਸਰਪੰਚੀ ਦਿੱਤੀ ਗਈ ਹੈ। ਸਰਪੰਚ ਬਣੀ ਸੈਸਨਦੀਪ ਦੀ ਉਮਰ 22 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਉਥੇ ਹੀ ਸੈਸਨਦੀਪ ਨੇ ਵੀ ਪਿੰਡ ਵਾਸੀਆਂ ਦੀਆਂ ਉਮੀਦਾਂ 'ਤੇ ਖਰਾ ਉਤਰਣ ਦਾ ਦਾਅਵਾ ਕੀਤਾ ਹੈ। ਦੱਸ ਦੇਈਏ ਕਿ ਸੈਸਨਦੀਪ ਬੀ. ਐੱਸ. ਸੀ. ਐਗਰੀਕਲਚਰ ਕਰ ਚੁੱਕੀ ਹੈ ਤੇ ਹੁਣ ਦਿੱਲੀ ਆਈ.ਏ. ਐੱਸ. ਦੀ ਤਿਆਰੀ ਕਰ ਰਹੀ ਹੈ।
ਧੀ ਦੇ ਸਰਪੰਚ ਚੁਣੇ ਜਾਣ 'ਤੇ ਪਰਿਵਾਰਕ ਮੈਂਬਰ ਬੇਹੱਦ ਖੁਸ਼ ਹਨ ਤੇ ਉਨ੍ਹਾਂ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਹੈ। ਪਿੰਡ ਵਾਸੀ ਸੈਸਨਦੀਪ ਦੇ ਹੱਥ ਆਪਣੇ ਪਿੰਡ ਦੀ ਜ਼ਿੰਮੇਵਾਰੀ ਸੌਂਪਣ 'ਤੇ ਖੁਸ਼ ਹਨ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਸੈਸਨਦੀਪ ਪਿੰਡ ਦੀ ਬਿਹਤਰੀ ਲਈ ਕੰਮ ਕਰੇਗੀ।